Wednesday, September 18, 2024

ਕਾਮਨ ਯੂਨੀਵਰਸਿਟੀ ਐਂਟਰਸ ਟੈਸਟ ਪ੍ਰੀਖਿਆ ‘ਚ ਨੀਰਜ਼ ਜ਼ਿੰਦਲ ਦਾ ਪੂਰੇ ਭਾਰਤ ਵਿੱਚ 34ਵਾਂ ਰੈਂਕ

ਭੀਖੀ, 23 ਅਗਸਤ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੈਂਡਰੀ ਸਕੂਲ਼ ਭੀਖੀ ਦੇ ਵਿਦਿਆਰਥੀ ਨੀਰਜ਼ ਜ਼ਿੰਦਲ ਸਪੁੱਤਰ ਸੁਭਾਸ਼ ਚੰਦ ਵਾਸੀ ਭੀਖੀ ਨੇ ਛੂਓਠ (ਕਾਮਨ ਯੂਨੀਵਰਸਿਟੀ ਐਂਟਰਸ ਟੈਸਟ ਪ੍ਰੀਖਿਆ) ਵਿੱਚ ਪੂਰੇ ਭਾਰਤ ਵਿੱਚੋਂ 34ਵਾਂ ਰੈਂਕ ਪ੍ਰਾਪਤ ਕਰਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਨੀਰਜ਼ ਜ਼ਿੰਦਲ ਨੇ ਅਕਾਊਂਟੈਂਸੀ, ਬਿਜਨਸ ਸਟੱਡੀ ਅਤੇ ਅੰਗਰਜ਼ੀ ਵਿੱਚੋਂ 100% ਅੰਕ ਪ੍ਰਾਪਤ ਕਰਕੇ ਓਵਰਆਲ 800 ਵਿਚੋਂ 794 ਅੰਕ ਪ੍ਰਾਪਤ ਕੀਤੇ।ਜਿਕਰਯੋਗ ਹੈ ਕਿ ਇਸ ਬੱਚੇ ਨੇ ਆਪਣੀ ਅਗਲੀ ਪੜ੍ਹਾਈ ਲਈ ਏਸ਼ੀਆ ਦੇ ਨਾਮਵਰ ਕਾਲਜ ਹਿੰਦੂ ਕਾਲਜ ਆਫ ਕਮਰਸ ਦਿੱਲੀ ਯੂਨੀਵਰਸਿਟੀ ਵਿੱਚ ਦਾਖਲੇ ਲਈ ਨਾਮ ਦਰਜ਼ ਕਰਵਾਇਆ ਹੈ।ਸਕੂਲ ਵਿੱਚ ਪ੍ਰਵਾਸ ਲਈ ਆਏ ਵਿੱਦਿਆ ਭਾਰਤੀ ਸੂਬਾ ਸਿਖਿਆ ਮੁਖੀ ਵਿਕਰਮ ਸਮਿਆਲ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚੇ ਨੂੰ ਸਨਮਾਨਿਤ ਕੀਤਾ ਅਤੇ ਬੱਚੇ, ਉਸ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਬੱਚੇ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …