Sunday, December 22, 2024

ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫੈਸਰਾਂ ਦੀਆਂ ਸੇਵਾਵਾਂ ਨਿਯਮਤ ਕਰਕੇ ਨਵੇਂ ਪੇਅ ਸਕੇਲ ਦਿੱਤੇ ਜਾਣ- ਡਾ. ਰਾਵਿੰਦਰ ਸਿੰਘ ਮਾਨਸਾ

ਲੁਧਿਆਣਾ ਵਿਖੇ ਹੋਈ ਸੂਬਾ ਪੱਧਰੀ ਇਕੱਤਰਤਾ

ਅੰਮ੍ਰਿਤਸਰ/ ਲੁਧਿਆਣਾ, 28 ਅਗਸਤ (ਸੁਖਬੀਰ ਸਿੰਘ) – 20 ਸਾਲਾਂ ਦੇ ਵਧੇਰੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ’ਚ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨਿਯਮਤ ਕਰਕੇ ਤੁਰੰਤ ਨਵੇਂ ਪੇਅ ਸਕੇਲ ਦਿੱਤੇ ਜਾਣ।ਇਹ ਮੰਗ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਾਵਿੰਦਰ ਸਿੰਘ ਮਾਨਸਾ ਨੇ ਲੁਧਿਆਣਾ ਵਿਖੇ ਸੂਬਾ ਪੱਧਰੀ ਇਕੱਤਰਤਾ ਮੌਕੇ ਸੰਬੋਧਨ ਕਰਦਿਆਂ ਉਠਾਈ।ਉਨ੍ਹਾਂ ਕਿਹਾ ਕਿ ਇਸ ਵਕਤ 49 ਸਰਕਾਰੀ ਕਾਲਜਾਂ ’ਚ 878 ਦੇ ਕਰੀਬ ਗੈਸਟ ਪ੍ਰੋਫੈਸਰ ਸੇਵਾਵਾਂ ਨਿਭਾਅ ਰਹੇ ਹਨ, ਜਦਕਿ ਬਹੁਤੇ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਲੰਘਾ ਚੁੱਕੇ ਹਨ ਅਤੇ ਕੁੱਝ ਸੇਵਾ ਮੁਕਤੀ ਦੇ ਨੇੜੇ ਹਨ।ਭਾਵੇਂ ਆਪ ਸਰਕਾਰ ਵਲੋਂ ਉਨ੍ਹਾਂ ਦੀਆਂ ਤਨਖਾਹਾਂ ’ਚ ਵਾਧਾ ਕਰਕੇ ਰਾਹਤ ਜ਼ਰੂਰ ਦਿੱਤੀ ਗਈ ਹੈ।ਪਰ ਵੱਖ-ਵੱਖ ਸਲੈਬਾਂ ’ਚ ਗੈਸਟ ਪ੍ਰੋਫੈਸਰਾਂ ਨੂੰ ਵੰਡਣ ਵਾਲਾ ਫਾਰਮੁੱਲਾ ਸਹੀ ਨਹੀਂ।ਉਨ੍ਹਾਂ ਦੱਸਿਆ ਕਿ ਅਕਾਦਮਿਕ ਕੰਮਾਂ ਦੇ ਨਾਲ ਨਾਲ ਰੈਗੂਲਰ ਪ੍ਰੋਫੈਸਰਾਂ ਦੀ ਤਰ੍ਹਾਂ ਐਨ.ਐਸ.ਐਸ, ਐਨ.ਸੀ.ਸੀ, ਸੱਭਿਆਚਾਰਕ ਗਤੀਵਿਧੀਆਂ, ਖੇਡਾਂ, ਯੂਨੀਵਰਸਿਟੀਆਂ ਪ੍ਰੀਖਿਆਵਾਂ, ਚੋਣ ਡਿਊਟੀਆਂ ਆਦਿ ਤੋਂ ਇਲਾਵਾ ਕਾਲਜਾਂ ’ਚ ਨੈਕ ਕੰਮਾਂ ’ਚ ਗੈਸਟ ਪ੍ਰੋਫੈਸਰਾਂ ਦੀ ਭੂਮਿਕਾ ਮੋਹਰੀ ਰਹੀ ਹੈ ਪਰ ਉਨ੍ਹਾਂ ਨੂੰ ਬਣਦੀ ਤਨਖਾਹ ਨਹੀਂ ਦਿੱਤੀ ਜਾ ਰਹੀ।ਡਾ. ਸਿੰਘ ਨੇ ਕਿਹਾ ਕਿ ਇਸ ਸਮੇਂ ਨਵੇਂ ਸਕੇਲਾਂ ਅਨੁਸਾਰ ਬੇਸਿਕ ਤਨਖਾਹ ਦੇ ਨਾਲ ਸਾਰੇ ਭੱਤੇ ਲਗਾ ਕੇ 86896/- ਰੁਪਏ ਬਣਦੇ ਹਨ।ਪਰ ਉਨ੍ਹਾਂ ਨੂੰ ਅੱਧੀ ਤਨਖਾਹ ਹੀ ਦਿੱਤੀ ਜਾ ਰਹੀ ਹੈ।ਉਨ੍ਹਾਂ ਨੂੰ ਮਿਲਣ ਵਾਲੀ ਰਾਸ਼ੀ ’ਚ 11600/- ਰੁਪਏ ਪੀ.ਟੀ.ਏ ਫੰਡਾਂ ’ਚੋਂ ਦਿੱਤੇ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ’ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ।
ਸੂਬਾ ਕਮੇਟੀ ਮੈਂਬਰ ਡਾ. ਪਰਮਜੀਤ ਸਿੰਘ ਅੰਮ੍ਰਿਤਸਰ, ਪ੍ਰੋ. ਸੁਖਜੀਤ ਸਿੰਘ ਰਾੜਾ ਸਾਹਿਬ, ਪ੍ਰੋ. ਵੰਦਨਾ ਅੰਮ੍ਰਿਤਸਰ, ਪ੍ਰੋ. ਤਨਵੀਰ ਸੰਗਰੂਰ, ਪ੍ਰੋ. ਬੂਟਾ ਸਿੰਘ ਸ੍ਰੀ ਮੁਕਤਸਰ ਸਾਹਿਬ, ਪ੍ਰੋ. ਸਿਮਰਤਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ, ਪ੍ਰੋ. ਕੁਲਵੰਤ ਸਿੰਘ ਤਰਨਤਾਰਨ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨਾਂ ਦੀਆਂ ਮੰਗਾਂ ਮੰਨਣ ਦੀ ਗੁਹਾਰ ਲਗਾਈ ਹੈ।
ਇਸ ਮੌਕੇ ਪ੍ਰੋ. ਰੁਪਿੰਦਰ ਕੌਰ ਅਤੇ ਪ੍ਰੋ. ਅਵਤਾਰ ਸਿੰਘ ਰਾੜਾ ਸਾਹਿਬ, ਡਾ. ਵੀਰਪਾਲ ਕੌਰ ਅਤੇ ਪ੍ਰੋ. ਮਨਜੋਤ ਮਾਨ ਸਰਦਾਰਗੜ੍ਹ, ਪ੍ਰੋ. ਬਟਾ ਸਿੰਘ, ਪ੍ਰੋ. ਇੰਦਰਦੀਪ ਸਿੰਘ ਅਤੇ ਪ੍ਰੋ. ਹਰਪ੍ਰੀਤ ਸਿੰਘ ਸਫ਼ੀ ਫ਼ਰੀਦਕੋਟ, ਡਾ. ਰਾਕੇਸ਼ ਗੋਦਾਰਾ, ਪ੍ਰੋ. ਮੁਹੰਮਦ ਅਨਵਰ ਸੁਨਾਮ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਮਨਜੋਤ ਮਾਨ, ਪ੍ਰੋ. ਸੁਖਵੀਰ ਸਿੰਘ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਹਰਮਨਦੀਪ ਕੌਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …