ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜ਼ਿ:) ਦੀ ਮਾਨਾਂਵਾਲਾ ਬ੍ਰਾਂਚ ਦਾ ਐਮ.ਆਈ.ਈ.ਆਰ ਕਾਲਜ ਐਜੂਕੈਸ਼ਨ ਜੰਮੂ ਦੇ 40 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਦੌਰਾ ਕੀਤਾ ਗਿਆ।ਕਾਲਜ ਦੇ ਐਸੋਸੀਏਟ ਪ੍ਰੋਫੈਸਰ ਸ਼ਹਿਜ਼ਾਦ ਮਕਬੂਲ ਦੀ ਅਗਵਾਈ ਵਿੱਚ ਪੁੱਜੇ ਵਿਦਿਆਰਥੀਆਂ ਦਾ ਮਾਨਾਂਵਾਲਾ ਬ੍ਰਾਂਚ ਦੇ ਸਹਿ-ਪ੍ਰਸ਼ਾਸਕ ਜੈ ਸਿੰਘ ਵੱਲੋਂ ਸਵਾਗਤ ਕੀਤਾ ਅਤੇ ਉਨਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਉਹਨਾਂ ਨੇ ਦੱਸਿਆ ਕਿ ਕਿਵੇਂ ਭਗਤ ਪੂਰਨ ਸਿੰਘ ਨੇ ਸੇਵਾ ਦਾ ਇਹ ਪੌਦਾ ਪਿੰਗਲਵਾੜੇ ਦੇ ਰੂਪ ਵਿਚ ਪਾਲਿਆ ਜੋ ਕਿ ਅੱਜ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੰਸਥਾ ਦੀ ਅਗਵਾਈ ‘ਚ ਇਸ ਵੇਲੇ ਵਿਸ਼ਾਲ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਿਹਾ ਹੈ।ਕਾਲਜ ਦੇ ਵਿਦਿਆਰਥੀਆਂ ਨੇ ਮਾਨਾਂਵਾਲਾ ਬ੍ਰਾਂਚ ਅੰਦਰ ਬਣੇ ਵੱਖ-ਵੱਖ ਵਿਭਾਗਾਂ ਅਤੇ ਵਾਰਡਾਂ ਆਦਿ ਦਾ ਦੌਰਾ ਕੀਤਾ ਅਤੇ ਚੱਲ ਰਹੇ ਸੇਵਾ ਕਾਰਜ਼ਾਂ ਨੂੰ ਬੜੇ ਨੇੜਿਉਂ ਤੱਕਿਆ।ਉਹ ਮਰੀਜ਼ਾਂ ਨੂੰ ਮਿਲ ਕੇ ਬਹੁਤ ਭਾਵੁਕ ਵੀ ਹੋਏ।ਟੂਰ ਦੌਰਾਨ ਵਿਦਿਆਰਥੀਆਂ ਨਾਲ ਕਾਲਜ ਦੇ ਅਧਿਆਪਕ ਸੀ.ਆਰ ਜਾਗਰਾਂ ਅਤੇ ਸ੍ਰੀਮਤੀ ਸੁਮਨ ਦੇਵੀ ਵੀ ਬੱਚਿਆਂ ਨਾਲ ਉਚੇਚੇ ਤੌਰ ‘ਤੇ ਪੁੱਜੇ।
Check Also
ਖ਼ਾਲਸਾ ਕਾਲਜ ਵਿਖੇ ‘ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਪੰਜਾਬ ਕਲਾ …