Thursday, November 21, 2024

ਖਾਲਸਾ ਕਾਲਜ ਲਗਾਤਾਰ ਚੌਥੀ ਵਾਰ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ’ਤੇ ਕਾਬਜ਼

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ੁਦਮੁਖ਼ਤਿਆਰ ਸੰਸਥਾ ਖ਼ਾਲਸਾ ਕਾਲਜ ਨੇ ਲਗਾਤਾਰ ਚੌਥੀ ਵਾਰ ਪੁਰਸ਼ ਖੇਡਾਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ-2023-24’ ਜਿੱਤ ਕੇ ਇਕ ਵਾਰ ਫਿਰ ਆਪਣੀ ਸਰਦਾਰੀ ਸਾਬਤ ਕੀਤੀ ਹੈ।ਜਿਸ ਸਬੰਧੀ ਕਾਲਜ ਨੂੰ ਇਸ ਪ੍ਰਾਪਤੀ ਸਬੰਧੀ ਅਧਿਕਾਰਤ ਪੱਤਰ ਮਿਲੇਗਾ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਉਪਲੱਬਧੀ ਦੀ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਦੇਖ-ਰੇਖ ’ਚ ਕਾਲਜ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ।ਉਨ੍ਹਾਂ ਖੇਡ ਵਿਭਾਗ ਮੁਖੀ ਡਾ. ਦਲਜੀਤ ਸਿੰਘ ਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਅਭਿਆਸ ਦੀ ਵੀ ਪ੍ਰਸੰਸਾ ਕੀਤੀ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਚੈਂਪੀਅਨਸ਼ਿਪ ’ਚ ਪੂਰੇ ਭਾਰਤ ’ਚੋਂ 400 ਦੇ ਕਰੀਬ ਖਿਡਾਰੀਆਂ ਨੇ ਮੁਕਾਬਲੇ ਦੌਰਾਨ 29 ਖੇਡਾਂ ’ਚ ਭਾਗ ਲਿਆ।ਉਨ੍ਹਾਂ ਕਿਹਾ ਕਿ ਅਥਲੈਟਿਕਸ, ਬਾਸਕਟਬਾਲ, ਤਾਈਕਵਾਂਡੋ, ਤੀਰਅੰਦਾਜ਼ੀ ਰਿਕਰਵ, ਰੋਇੰਗ, ਮੁੱਕੇਬਾਜ਼ੀ, ਕਰਾਟੇ, ਜੂਡੋ, ਵਾਲੀਬਾਲ, ਸਾਈਕਲਿੰਗ ਟਰੈਕ, ਤਲਵਾਰਬਾਜ਼ੀ, ਡਰੈਗਨ ਬੋਟ, ਜਿਮਨਾਸਟਿਕ, ਹੈਂਡਬਾਲ, ਕਾਯਕਿੰਗ, ਪੇਨਕੈਕ ਸਿਲਾਟ, ਵੁਸ਼ੂ, ਤੈਰਾਕੀ, ਵਾਟਰ ਪੋਲੋ 19 ਵੱਖ-ਵੱਖ ਖੇਡਾਂ ’ਚ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।ਜਦੋਂਕਿ ਸ਼ੂਟਿੰਗ ਰਾਈਫਲ, ਸ਼ੂਟਿੰਗ ਪਿਸਟਲ, ਖੋ-ਖੋ, ਤੀਰਅੰਦਾਜ਼ੀ ਕੰਪਾਊਂਡ, ਰੈਸਲਿੰਗ ਫ੍ਰੀ ਸਟਾਈਲ, ਬੇਸਬਾਲ, ਕੈਨੋਨਿੰਗ, ਸਾਈਕਲਿੰਗ ਰੋਡ ਦੀਆਂ 8 ਖੇਡਾਂ ’ਚ ਦੂਜਾ ਅਤੇ ਰਗਬੀ, ਬੈਡਮਿੰਟਨ 2 ਗੇਮਾਂ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …