Tuesday, October 8, 2024

ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੇ ਕੀਤੀ ਬੋਰਡ ਆਫ ਡਾਇਰੈਕਟਰ ਦੀ ਤੀਸਰੀ ਮੀਟਿੰਗ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੀ ਸਾਲ 2024-25 ਲਈ ਬੋਰਡ ਆਫ਼ ਡਾਇਰੈਕਟਰ (ਬੀ.ਓ.ਡੀ) ਦੀ ਤੀਜੀ ਮੀਟਿੰਗ ਸ਼ਾਮ 7:30 ਵਜੇ ਹੋਟਲ ਦਾ ਕਲਾਸਿਕ ਸੰਗਰੂਰ ਦੇ ਕਿੱਟੀ ਹਾਲ ਵਿਖੇ ਲਾਇਨ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਮੀਟਿੰਗ ਵਿੱਚ ਕੁੱਲ 24 ਬੋਰਡ ਮੈਂਬਰਾਂ ਵਿਚੋਂ 17 ਬੋਰਡ ਮੈਂਬਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਸਤੰਬਰ 2024 ਦੌਰਾਨ ਹੋਣ ਵਾਲੇ ਤਾਜਪੋਸ਼ੀ ਸਮਾਗਮ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਟੀਚਰ ਟ੍ਰੇਨਿੰਗ ਵਰਕਸ਼ਾਪ ‘ਤੇ ਕੀਤੇ ਗਏ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਇਸੇ ਦੌਰਾਨ ਹੀ ਅੱਜ ਤੋਂ ਬਾਅਦ ਆਉਣ ਵਾਲੇ ਪ੍ਰੋਗਰਾਮਾਂ ਤੇ ਪ੍ਰੋਜੈਕਟਾਂ ਜਿਵੇਂ 2 ਅਕਤੂਬਰ 2024 ਗਾਂਧੀ ਜੈਅੰਤੀ ਨੂੰ ਪਿੰਗਲਵਾੜਾ ਸੰਗਰੂਰ ਵਿਖੇ ਫਲ ਵੰਡਣ ਪ੍ਰੋਜੈਕਟ ਬਾਰੇ ਸਾਰੇ ਮੈਂਬਰਾਂ ਤੋਂ ਰਾਏ ਲਈ ਗਈ ਅਤੇ ਇਨ੍ਹਾਂ ਪ੍ਰੋਗਰਾਮਾਂ / ਪ੍ਰੋਜੈਕਟਾਂ ਨੂੰ ਸਫਲ ਬਣਾਉਣ ਲਈ ਸਮੂਹ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆ।ਜਿਸ ਲਈ ਸਹਿਮਤੀ ਨਾਲ ਲਾਇਨ ਜਗਦੀਸ਼ ਬਾਂਸਲ ਨੂੰ ਪ੍ਰੋਜੈਕਟ ਚੇਅਰਮੈਨ ਬਣਾਇਆ ਗਿਆ।ਇਸ ਪ੍ਰੋਜੈਕਟ ਲਈ ਫਲਾਂ ਲਈ ਡੋਨੇਸ਼ਨ ਲਾਇਨ ਨਰੰਜ਼ਨ ਦਾਸ ਸਿੰਗਲਾ, ਲਾਇਨ ਕੇਵਲ ਕ੍ਰਿਸ਼ਨ ਗਰਗ ਅਤੇ 50 ਕਿਲੋਗਰਾਮ ਆਟੇ ਦੀ ਸੇਵਾ ਲਾਇਨ ਚਮਨ ਸਿਦਾਨਾ ਵਲੋਂ ਆਨਊਂੰਸ ਕੀਤੀ ਗਈ।ਇਸ ਮੌਕੇ ਲਾਇਨ ਸੱਤਪਾਲ ਲਵਲੀ ਕੋ ਪ੍ਰੋਜੈਕਟ ਚੇਅਰਮੈਨ ਦੀਵਾਲੀ ਫੰਕਸ਼ਨ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ।ਮੀਟਿੰਗ ਖਤਮ ਹੋਣ ‘ਤੇ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਕਲੱਬ ਸੈਕਟਰੀ ਵਲੋਂ ਸਾਰੇ ਬੋਰਡ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …