Tuesday, February 25, 2025
Breaking News

ਖਾਲਸਾ ਕਾਲਜ ਲਾਅ ਵਿਖੇ ਸਿਵਲ ਮੂਟ ਕੋਰਟਾਂ ਦਾ ਆਯੋਜਨ

ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ 9 ਸਿਵਲ ਮੂਟ ਕੋਰਟਾਂ ਦਾ ਆਯੋਜਨ ਕੀਤਾ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ: ਜਸਪਾਲ ਸਿੰਘ ਦੀ ਅਗਵਾਈ ‘ਚ ਆਯੋਜਿਤ ਉਕਤ ਮੂਟ ਕੋਰਟਾਂ ’ਚ ਬੀ.ਏ ਐਲ.ਐਲ.ਬੀ (ਐਫ਼.ਵਾਈ.ਆਈ.ਸੀ) 9ਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 5 ਟੀਮਾਂ, ਬੀ.ਕਾਮ ਐਲ. ਐਲ.ਬੀ (ਐਫ਼.ਵਾਈ.ਆਈ.ਸੀ) 9ਵਾਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 2 ਟੀਮਾਂ ਅਤੇ ਐਲ.ਐਲ.ਬੀ (ਟੀ.ਵਾਈ.ਸੀ) 5ਵੇਂ ਸਮੈਸਟਰ ਦੀਆਂ 2 ਟੀਮਾਂ ਨੇ ਖਪਤਕਾਰ ਸੁਰੱਖਿਆ, ਐਲ.ਜੀ.ਬੀ.ਟੀ.ਕਿਊ, ਮਾਈਟਰ ਕਸਟਡੀ, ਕੰਟਰੈਕਟ, ਤਲਾਕ ਅਤੇ ਸੰਵਿਧਾਨ ਸਬੰਧਿਤ ਕਾਨੂੰਨ ਆਦਿ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਕੇਸ ਪੇਸ਼ ਕੀਤੇ।
ਡਾ: ਜਸਪਾਲ ਸਿੰਘ ਨੇ ਦੱਸਿਆ ਕਿ ਮੂਟ ਕੋਰਟਾਂ ’ਚ ਜ਼ਿਲ੍ਹਾ ਅਦਾਲਤ ਅੰਮ੍ਰਿਤਸਰ ਦੇ ਸੀਨੀਅਰ ਵਕੀਲ ਮੁਕੇਸ਼ ਨੰਦਾ, ਸੁਨੀਲ ਨਈਅਰ, ਮਨੀਸ਼ ਬਜਾਜ, ਰਾਜੇਸ਼ ਭੰਡਾਰੀ, ਅਮਨ ਮੋਂਗਾ, ਨਰੇਸ਼ ਮੈਣੀ, ਸੁਕਰਨ ਕਾਲੀਆ, ਸ੍ਰੀਮਤੀ ਕਿਰਪਾਲ ਕੌਰ ਅਤੇ ਅਸ਼ਵਨੀ ਸ਼ਰਮਾ ਨੇ ਸਿਵਲ ਮੂਟ ਕੋਰਟਾਂ ਦੇ ਪ੍ਰੀਜ਼ਾਈਡਿੰਗ ਅਫਸਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਕੇਸਾਂ ਦੀ ਤਿਆਰੀ ਪ੍ਰੈਕਟੀਕਲ ਟ੍ਰੇਨਿੰਗ ਦੇ ਕੋਆਰਡੀਨੇਟਰ ਡਾ: ਸੀਮਾ ਰਾਣੀ ਅਤੇ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ: ਹਰਪ੍ਰੀਤ ਕੌਰ, ਡਾ: ਰਸ਼ਿਮਾ ਚੰਗੋਤਰਾ, ਡਾ: ਪੂਰਨਿਮਾ ਖੰਨਾ, ਡਾ: ਦਿਵਿਆ ਸ਼ਰਮਾ, ਡਾ: ਮੋਹਿਤ ਸੈਣੀ, ਡਾ: ਰੇਣੂ ਸੈਣੀ, ਡਾ: ਪਵਨਦੀਪ ਕੌਰ ਅਤੇ ਡਾ: ਗੁਰਜਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ।ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਵਿਦਿਆਰਥੀਆਂ ਵਲੋਂ ਮੁਕੱਦਮੇ ਤਿਆਰ ਕਰਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ: ਗੁਣੀਸ਼ਾ ਸਲੂਜਾ, ਪ੍ਰੋ: ਹਰਜੋਤ ਕੌਰ, ਪ੍ਰੋ: ਜਸਦੀਪ ਸਿੰਘ, ਪ੍ਰੋ: ਹੇਮਾ ਸਿੰਘ, ਪ੍ਰੋ: ਮਨਸੀਰਤ ਕੌਰ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਮਲਬਾ ਚੁੱਕਣ ਦੀ ਜਲਦ ਚਲਾਈ ਜਾਵੇਗੀ ਮੁਹਿੰਮ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਧੀਕ …