Tuesday, October 8, 2024

ਪ੍ਰਗਤੀਸ਼ੀਲ ਲੇਖਕ ਸੰਘ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਨ

ਅੰਮ੍ਰਿਤਸਰ, 28 ਸਤੰਬਰ (ਦੀਪ ਦਵਿੰਦਰ ਸਿੰਘ) – ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਜੀਠਾ ਵਲੋਂ ਅੰਮ੍ਰਿਤਸਰ ਜਿਲ੍ਹਾ ਇਕਾਈ ਦੇ ਸਹਿਯੋਗ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ ਅੱਜ ਵਿਰਸਾ ਵਿਹਾਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਨ ਮਨਾਇਆ ਗਿਆ।ਇਕਾਈ ਮਜੀਠਾ ਦੇ ਸਰਪ੍ਰਸਤ ਨਿਰੰਜਨ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ।ਉਨ੍ਹਾਂ ਵਲੋਂ ਕੀਤੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।ਮੰਚ ਸੰਚਾਲਨ ਸੰਘ ਜਿਲ੍ਹਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ ਵਲੋਂ ਕੀਤਾ ਗਿਆ।
ਆਰਟ ਨਾਟ ਮੰਚ ਵੇਰਕਾ ਦੀ ਟੀਮ ਵਲੋਂ ਮਾਸਟਰ ਕੁਲਜੀਤ ਵੇਰਕਾ ਦੀ ਨਿਰਦੇਸ਼ਨਾ ਹੇਠ ਦੋ ਨਾਟਕ “ਬੁੱਤ ਜਾਗ ਪਿਆ” ਅਤੇ “ਕਾਕੇ”, ਤੇ ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਮਾਸਟਰ ਗੁਰਮੇਲ ਸ਼ਾਮਨਗਰ ਦੀ ਨਿਰਦੇਸ਼ਨਾ ਹੇਠ ਨਾਟਕ “ਮੇਰੇ ਖੂਨ ਨੇ ਰੁੱਖ ਸਿੰਜ਼ਿਆ” ਦਾ ਸਫਲਤਾਪੂਰਵਕ ਮੰਚਨ ਕੀਤਾ ਗਿਆ।
ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਕਵੀ ਆਰ.ਜੀਤ, ਨਿਰਮਲ ਕੌਰ ਕੋਟਲਾ, ਅਮਰਜੀਤ ਸਿੰਘ ਜੱਜੇਆਣੀ, ਸੁਰਿੰਦਰ ਕੌਰ ਸਰਾਏ, ਰਾਜਪਾਲ ਸ਼ਰਮਾ, ਗੁਰਮੇਲ ਸ਼ਾਮਨਗਰ, ਰਸ਼ਪੰਦਰ ਕੌਰ ਗਿੱਲ, ਨਵਜੋਤ ਕੌਰ ਭੁੱਲਰ, ਹਰਮੀਤ ਆਰਟਿਸਟ, ਜਸਬੀਰ ਕੌਰ ਜੱਸ ਸਿਧਾਨਾ, ਸੁਖਬੀਰ ਸਿੰਘ ਭੁੱਲਰ, ਬਲਵਿੰਦਰ ਕੌਰ ਭੰਧੇਰ, ਸਤਿੰਦਰਜੀਤ ਕੌਰ, ਦੇਵ ਹਿੰਦਵੀ ਅਤੇ ਮਨਿੰਦਰਜੀਤ ਕੌਰ ਬਾਠ ਵਲੋਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਰਮੇਸ਼ ਯਾਦਵ ਵਲੋਂ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …