Tuesday, June 17, 2025
Breaking News

ਰਸੋਈ ਗੈਸ ਦੀ ਕਾਲਾ ਬਾਜ਼ਾਰੀ ਜੋਰਾਂ ‘ਤੇ ਪ੍ਰਸ਼ਾਸਨ ਕੋਲ ਨਹੀਂ ਕੋਈ ਪੁੱਖਤਾ ਸਾਬੂਤ

PPN0801201407

ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) -ਦੇਸ਼ ਦੀ ਜਨਤਾ ਨੂੰ ਰਸੋਈ ਗੈਂਸ ਸਹੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਗੈਂਸ ਏਜੰਸੀਆਂ ਦੇ ਕਰੀਂਦਿਆਂ ਵੱਲੋਂ ਲੋਕਾਂ ਨੂੰ ਰਸੋਈ ਗੈਂਸ ਦੀ ਬਲੈਕ ਨਾ ਦਿੱਤੀ ਜਾਵੇ।ਪਰ ਫਾਜ਼ਿਲਕਾ ਵਿੱਚ 4 ਗੈਂਸ ਏਜੰਸੀਆਂ ਦੇ ਬਾਵਜੂਦ ਇਲਾਕੇ ਅੰਦਰ 441.50 ਪੈਸੇ ਵਾਲਾ ਅਤੇ 774 ਰੁਪਏ ਵਾਲਾ ਰਸੋਈ ਗੈਂਸ ਸਿਲੰਡਰ 1000-1200 ਰੁਪਏ ਵਿੱਚ ਵਿੱਕ ਰਿਹਾ ਹੈ।ਜਿੱਥੇ ਇੱਕ ਸਿਲੰਡਰ ਪਿੱਛੇ ਵੇਚਣ ਵਾਲੇ 300-500 ਰੁਪਏ ਦੀ ਕਮਾਈ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਹੋਟਲਾਂ ਬਾਜ਼ਾਰ ਵਿੱਚ ਕੱਪੜੇ ਦੀ ਦੁਕਾਨਾਂ ਤੇ, ਜੋਰਾ ਸਿੰਘ ਮਾਨ ਨਗਰ ਵਿੱਚ ਕਰਿਆਣੇ ਦੀਆਂ ਦੁਕਾਨਾਂ ਤੇ ਸਲੇਮਸ਼ਾਹ ਫਾਟਕ ਦੇ ਨੇੜੇ, ਮੇਹਿਰੀਆ ਬਾਜ਼ਾਰ ਅੰਦਰ, ਸਥਾਨਕ ਅਬੋਹਰ ਰੋਡ ਲਾਲ ਬੱਤੀ ਚੌਂਕ ਦੇ ਨੇੜੇ ਇਹ ਰਸੋਈ ਗੈਂਸ ਸਿਲੰਡਰ ਰੋਜ਼ਾਨਾ 3-5 ਦੀ ਗਿਣਤੀ ਵਿੱਚ ਵੇਚੇ ਜਾਂਦੇ ਹਨ। ਜਿੱਥੇ ਧਿਆਨ ਦੇਣ ਦੀ ਗੱਲ ਹੈ ਕਿ ਆਮ ਲੋਕਾਂ ਨੂੰ ਗੈਂਸ ਏਜੰਸੀਆਂ ਤੋਂ ਰਸੋਈ ਗੈਂਸ ਸਰਦੀ ਦੇ ਦਿਨਾਂ ਵਿੱਚ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ ਪਰ ਇਹ ਬਲੈਕ ਵੇਚਣ ਵਾਲੇ 3-5 ਸਿਲੰਡਰ ਗੈਂਸ ਏਜੰਸੀਆਂ ਦੇ ਸੰਚਾਲਕਾਂ ਦੀ ਮਿਲੀ ਭਗਤ ਨਾਲ ਚਲਦਿਆਂ ਵੇਚ ਰਹੇ ਹਨ।ਪਰ ਪ੍ਰਸ਼ਾਸਨ ਇਸ ਸਬੰਧ ਵਿੱਚ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਿਹਾ ਹੈ। ਇਸ ਸਬੰਧ ਵਿੱਚ ਜੱਦ ਫੂਡ ਸਪਲਾਈ ਦੇ ਫਾਜ਼ਿਲਕਾ ਦੇ ਡੀ.ਐਫ.ਐਸ.ਓ. ਹਿਮਾਂਸ਼ੂ ਕੁੱਕੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਵਿਭਾਗ ਵੱਲੋਂ ਬਾਜ਼ਾਰਾਂ ਅਤੇ ਗੈਂਸ ਏਜੰਸੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਵੱਲੋਂ ਸ਼ਿਕਾਇਤ ਪ੍ਰਾਪਤ ਹੋਣ ਤੇ ਬਣਦੀ ਕਾਨੂੰਨੀ ਕਾਰਵਾਹੀ ਕੀਤੀ ਜਾਂਦੀ ਹੈ।ਪਰ ਹਾਲੇ ਤੱਕ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply