Thursday, August 7, 2025
Breaking News

ਪੈਰਿਸ ਵਿਚ 10 ਪੱਤਰਕਾਰਾਂ ਦਾ ਕਤਲ ਨਿੰਦਣਯੋਗ ਕਾਰਵਾਈ-ਕਾਕੂ

PPN0801201408

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਪੈਰਿਸ ਵਿਚ ਚਾਰਲੀ ਹੈਬਡੋ ਵੀਕਲੀ ਮੈਂਗਜੀਨ ਦੇ 10 ਪੱਤਰਕਾਰਾਂ ਨੂੰ ਕਤਲ ਕਰਨ ਦਾ ਜੋ ਨਿੰਦਣਯੋਗ ਕਾਰਵਾਈ ਅੱਤਵਾਦੀ ਸੰਗਠਨ ਵਲੋਂ ਕੀਤੀ ਗਈ ਹੈ, ਉਸ ਦੀ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਘੋਰ ਨਿੰਦਾ ਕਰਦੀ ਹੈ।ਪੱਤਰਕਾਰ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ, ਜੋ ਸਮਾਜ ਦੇ ਹਰ ਵਰਗ ਦੀ ਅਵਾਜ਼ ਸਰਕਾਰ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਂਦੇ ਹਨ।ਪੱਤਰਕਾਰਾਂ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਪੰਜਾਬ ਪ੍ਰਧਾਨ ਕੰਵਲਪ੍ਰੀਤ ਸਿੰਘ (ਕਾਕੂ) ਨੇ ਕਿਹਾ ਕਿ ਇਹ ਜਮਹੂਰੀਅਤ ਦੀ ਹੱਤਿਆ ਹੈ ਅਤੇ ਲੋਕਾਂ ਦੀ ਅਜ਼ਾਦੀ ਦੇ ਉਪਰ ਹਮਲਾ ਹੈ।ਇਸ ਮੋਕੇ ਰਾਜ ਕੁਮਾਰ ਖੋਸਲਾ ਸੀਨੀਅਰ ਮੀਤ ਪ੍ਰਧਾਨ, ਸੁਨੀਲ ਖੰਨਾ ਮੀਤ-ਪ੍ਰਧਾਨ ਪੰਜਾਬ, ਰਮਿੰਦਰਪਾਲ ਸਿੰਘ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ, ਨਰੇਸ਼ ਮੋਧਗਿੱਲ, ਗੁਰਨਾਮ ਸਿੰਘ, ਬਿਕਰਮਜੀਤ ਸਿੰਘ ਜਰਨਲ ਸੱਕਤਰ, ਪੰਜਾਬ, ਸੁਖਦੇਵ ਸਿੰਘ ਲੱਕੀ, ਅਰਵਿੰਦਰ ਪਾਲ ਸਿੰਘ ਵਿੱਕੀ ਗੁਰਬਖਸ਼ ਸਿੰਘ ਸੰਨੀ, ਸਤਬੀਰ ਸਿੰਘ ਚੱਢਾ ਤੇ ਹਰਸ਼ ਮੋਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply