Saturday, August 2, 2025
Breaking News

ਸਬਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰੀ

ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) – ਮੰਡੀ ਘੁਬਾਇਆ ਜਨਵਰੀ (ਕੁਲਵੰਤ)- ਇਸ ਇਲਾਕੇ ਅੰਦਰ ਚੋਰਾਂ ਵੱਲੋਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਜਿਸ ਕਰਕੇ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਦੀ ਨੀਂਦ ਹਰਾਮ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਰੰਗੀਲਾ ਦੇ ਕਿਸਾਨ ਗੁਰਮੰਗਤ ਸਿੰਘ ਸੈਣੀ ਕਰਮਜੀਤ ਸਿੰਘ ਨੇ ਦੱਸਿਆਂ ਬੀਤੀ ਰਾਤ ਪਿੰਡ ਰੰਗੀਲਾ ਦੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਮੱਛੀ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆ ਹਨ।ਉਨ੍ਹਾਂ ਦੱਸਿਆ ਕਿ ਇਸ ਦਾ ਪਤਾ ਉਸ ਟਾਈਮ ਲੱਗਾ ਜਦੋ ਸਵੇਰ ਹੋਣ ਤੇ ਕਿਸਾਨ ਆਪਣੇ-ਅਪਣੇ ਖੇਤਾ ਵਿੱਚ ਗਏ ਤਾਂ ਦੇਖਿਆ ਕੇ ਸਾਡੀਆ ਅਤੇ ਕਈ ਹੋਰ ਕਿਸਾਨਾਂ ਦੀਆਂ ਸਬਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਨੇ ਪੁਲਿਸ ਪ੍ਰਸਸ਼ਨ ਤੋ ਮੰਗ ਕੀਤੀ ਹੈ ਇਹਨਾਂ ਚੋਰਾ ਵੱਲ ਧਿਆਨ ਦੇਣ ਕੇ ਚੋਰੀਆ ਹੋਣੋ ਬਚ ਸਕਣ ਤਾਂ ਲੋਕ ਆਪਣੀ ਨੀਦ ਸੋ ਸਕਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply