ਸੰਗਰੂਰ, 5 ਅਕਤੂੂਬਰ (ਜਗਸੀਰ ਲੌਂਗੋਵਾਲ)- ਸਿੱਖਿਆ ਤੇ ਕਲਾ ਮੰਚ ਵਲੋਂ ਰਾਜ ਪੱਧਰੀ ਵਿਦਿਅਕ ਅਤੇ ਸਭਿਆਚਾਰਕ ਮੁਕਾਬਲੇ ਸ੍ਰੀ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਭੰਗੜਾ, ਗਿੱਧਾ, ਸੋਲੋ ਡਾਂਸ, ਸੁੰਦਰ ਲਿਖਾਈ, ਕਵਿਤਾ, ਕਵੀਸ਼ਰੀ ਅਤੇ ਲੋਕ ਗੀਤ ਸ਼ਾਮਲ ਸਨ।ਮੁਕਾਬਲਿਆਂ ਤੋਂ ਪਹਿਲਾਂ ਮੰਚ ਵਲੋਂ ਆਨਲਾਈਨ ਮੁਕਾਬਲੇ ਕਰਵਾਏ ਗਏ।ਪ੍ਰਾਇਮਰੀ ਵਰਗ ਵਿੱਚ ਰੱਤੋਕੇ ਸਕੂਲ ਦੇ ਵਿਦਿਆਰਥੀਆਂ ਨੇ ਭੰਗੜਾ, ਸੋਲੋ ਡਾਂਸ ਲੜਕੀਆਂ, ਕਵਿਤਾ ਉਚਾਰਨ ਵਿੱਚ ਪਹਿਲਾ, ਸੋਲੋ ਡਾਂਸ ਲੜਕਿਆਂ, ਚਿੱਤਰਕਲਾ, ਗਿੱਧੇ ਵਿੱਚ ਦੂਸਰਾ ਅਤੇ ਕੋਰੀਓਗ੍ਰਾਫੀ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਮਿਡਲ ਵਰਗ ਵਿੱਚੋਂ ਭੰਗੜਾ ਅਤੇ ਸੋਲੋ ਡਾਂਸ ਲੜਕੇ ਪਹਿਲੇ ਅਤੇ ਸੋਲੋ ਡਾਂਸ ਲੜਕੀਆਂ ਦੂਸਰੇ ਸਥਾਨ ‘ਤੇ ਰਹੀਆਂ।ਸਕੂਲ ਨੇ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ। ਕਵਿਤਾ ਉਚਾਰਨ ਵਿੱਚ ਸੁਖਮਨਦੀਪ, ਸੋਲੋ ਡਾਂਸ ਲੜਕੀਆਂ ਵਿੱਚ ਅਮਾਨਤਪ੍ਰੀਤ ਕੌਰ, ਚਿੱਤਰਕਲਾ ਵਿੱਚ ਮਨਵੀਰ ਸਿੰਘ, ਸੋਲੋ ਡਾਂਸ ਮਿਡਲ ਵਰਗ ਵਿੱਚ ਸਾਹਿਲਪ੍ਰੀਤ, ਸੋਲੋ ਡਾਂਸ ਲੜਕੀਆਂ ਵਿੱਚ ਮਹਿਕਪ੍ਰੀਤ ਕੌਰ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ।ਮੰਚ ਵਲੋਂ ਸਕੂਲ ਨੂੰ ਓਵਰਆਲ ਟਰਾਫ਼ੀ ਦੇ ਨਾਲ਼ ਨਾਲ਼ 31000 ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ।ਪਿੰਡ ਪਹੁੰਚਣ ‘ਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਪਤਵੰਤੇ ਸੱਜਣਾਂ ਵਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਗਿਆਨ ਸਿੰਘ ਭੁੱਲਰ, ਸਾਬਕਾ ਸਰਪੰਚ ਕੁਲਦੀਪ ਕੌਰ, ਗੁਰਚਰਨ ਸਿੰਘ, ਕੁਲਦੀਪ ਕਾਲੀ, ਸਲਵਿੰਦਰ ਸਿੰਘ, ਪਾਲ ਧਨੌਲਾ, ਸਹਿਜਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਸਾਹਿਬ ਸਿੰਘ, ਪ੍ਰਭਜੋਤ ਕੌਰ, ਕੁਲਵਿੰਦਰ ਕੌਰ, ਅਮਨਦੀਪ ਸਾਹੋਕੇ ਆਦਿ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …