Wednesday, December 4, 2024

ਸਲਾਈਟ ਵਿਖੇ ਤਕਨੀਕੀ ਮੇਲੇ ਟੈਕਫੈਸਟ-24 ਦਾ ਆਯੋਜਨ

ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਸਲਾਇਟ ਵਿਖੇ ਤਕਨੀਕੀ ਮੇਲੇ `ਟੈਕਫੈਸਟ -24 ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਅਤੇ ਪੈਟਰਨ-ਇਨ-ਚੀਫ ਪ੍ਰੋਫੈਸਰ ਮਨੀਕਾਂਤ ਪਾਸਵਾਨ, ਡੀਨ (ਵਿਦਿਆਰਥੀ ਭਲਾਈ) ਅਤੇ ਪੈਟਰਨ ਪ੍ਰੋਫੈਸਰ ਏ.ਐਸ ਧਾਲੀਵਾਲ ਨੇ ਕੀਤਾ।ਪ੍ਰੋ. ਆਰ.ਐਸ ਕਲੇਰ ਡੀਨ ਫੈਕਲਟੀ ਅਫੇਅਰਜ਼ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਇਸ ਸਮੇਂ ਮੁੱਖ ਮਹਿਮਾਨ ਸਨ।ਸਲਾਈਟ ਨੇ ਟੈਕਫੈਸਟ-24 ਦੌਰਾਨ ਇੱਕ ਬਹੁਤ ਹੀ ਉਡੀਕੀ ਜਾ ਰਹੀ ਇੰਡਸਟਰੀ ਇੰਟਰਐਕਸ਼ਨ ਮੀਟ ਦੀ ਮੇਜ਼ਬਾਨੀ ਕੀਤੀ।ਇਹ ਸਮਾਗਮ ਵਿਦਿਆਰਥੀਆਂ ਲਈ ਪ੍ਰਮੁੱਖ ਉਦਯੋਗਪਤੀਆਂ ਨਾਲ ਸਿੱਧੇ ਤੌਰ `ਤੇ ਜੁੜਨ ਦਾ ਇੱਕ ਮਹੱਤਵਪੂਰਨ ਮੌਕਾ ਸੀ, ਜਿਸ ਦਾ ਉਦੇਸ਼ ਅਕਾਦਮਿਕ ਅਤੇ ਉਦਯੋਗ ਦੇ ਵਿਚਕਾਰ ਪਾੜੇ ਨੂੰ ਭਰਨਾ ਸੀ। ਦਮਨਦੀਪ ਸਿੰਘ (ਆਈ.ਓ.ਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼), ਬਲਵਿੰਦਰ ਜ਼ਿੰਦਲ (ਮੋਹਾਲੀ ਚੈਂਬਰ ਆਫ ਇੰਡਸਟਰੀਜ਼ ਐਂਡ ਨੇਕਸਸ ਸੈਨੀਟੇਸ਼ਨਜ਼), ਗੁਰਪ੍ਰੀਤ ਸਿੰਘ ਕੰਗ (ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ), ਪ੍ਰਦੀਪ ਗੋਇਲ (ਫਾਰਮਾਕੇਮ ਇੰਜੀਨੀਅਰਿੰਗ ਸਰਵਿਸਿਜ਼), ਬਲਜਿੰਦਰ ਸਿੰਘ (ਪਰਸ਼ੂ ਟੈਕਨੋਕਰੇਟਸ ਪ੍ਰਾਈਵੇਟ ਲਿਮ.), ਪਰਮਿੰਦਰ ਪ੍ਰੀਤ ਸਿੰਘ (ਜੁਆਇੰਟ ਡਾਇਰੈਕਟਰ ਸੀ.ਆਈ.ਪੀ.ਈ.ਟੀ ਅੰਮ੍ਰਿਤਸਰ) ਅਤੇ ਵਿਸ਼ਾਲ ਕੌਸ਼ਿਕ (ਸਪਾਰਕ ਪੁਆਇੰਟ) ਸਮੇਤ ਪ੍ਰਮੱਖ ਕਾਰੋਬਾਰੀ ਆਗੂ ਹਾਜ਼ਰ ਸਨ।ਸਮਾਗਮ ਨੂੰ ਆਯੋਜਿਤ ਕਰਨ ਵਿੱਚ ਟੈਕਫੈਸਟ-24 ਦੇ ਚੇਅਰਮੈਨ ਡਾ. ਗੁਲਸ਼ਨ ਜਾਵਾ, ਡਾ. ਪੰਕਜ਼ ਦਾਸ ਅਤੇ ਡਾ. ਸੁਨੀਲ ਕੁਮਾਰ ਸਹਿ-ਚੇਅਰਮੈਨ, ਕਨਵੀਨਰ ਪ੍ਰੋ. ਵੀ.ਕੇ ਕੁਕਰੇਜਾ, ਟੀ.ਪੀ.ਓ ਪ੍ਰੋ. ਮੇਜਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।ਮਿਸ ਦੇਵੰਗੀ ਅਤੇ ਪ੍ਰਖਯਾਤ ਨੇ ਸਮਾਗਮ ਦਾ ਸੰਚਾਲਨ ਕੀਤਾ।ਇਸ ਸਮਾਰੋਹ ਵਿੱਚ ਫੈਕਲਟੀ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ।
ਮੀਟਿੰਗ ਦਾ ਮੁੱਖ ਫੋਕਸ ਉਦਯੋਗ ਦੇ ਪੇਸ਼ੇਵਰਾਂ ਅਤੇ ਸੰਸਥਾ ਵਿਚਕਾਰ ਸਹਿਯੋਗ ਵਧਾਉਣਾ ਅਤੇ ਇਹ ਵੀ ਯਕੀਨੀ ਬਣਾਉਣਾ ਸੀ ਕਿ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਕਿਵੇਂ ਕੰਮ ਕਰਦਾ ਹੈ।ਮੁੱਖ ਵਿਸ਼ਾ ਵਿਦਿਆਰਥੀਆਂ ਵਿੱਚ ਉਦਮੀ ਮਾਨਸਿਕਤਾ ਪੈਦਾ ਕਰਨਾ ਅਤੇ ਅੱਜ ਦੀ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਵਿਆਪੀ ਆਰਥਿਕਤਾ ਵਿੱਚ ਉਦਮਤਾ ਲਈ ਵਿਸ਼ਾਲ ਮੌਕਿਆਂ ਨੂੰ ਮਾਨਤਾ ਦੇਣਾ ਸੀ।ਕਿੱਤਾਮੁਖੀ ਸਿਖਲਾਈ `ਤੇ ਵੀ ਜ਼ੋਰ ਦਿੰਦਿਆਂ ਵਿਚਾਰ ਵਟਾਂਦਰੇ ਵਿੱਚ ਇਸ ਗੱਲ `ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਕਿ ਵਿਦਿਆਰਥੀ ਆਪਣੇ ਸਿਖਲਾਈ ਤਜ਼ਰਬਿਆਂ ਦੀ ਵਰਤੋਂ ਕਰਕੇ ਆਪਣੀ ਰੁਜ਼ਗਾਰਯੋਗਤਾ ਨੂੰ ਕਿਵੇਂ ਵਧਾ ਸਕਦੇ ਹਨ।ਉਦਯੋਗਪਤੀਆਂ ਨੇ ਸਿਖਲਾਈ ਅਤੇ ਸਲਾਹ-ਮਸ਼ਵਰੇ ਦੇ ਮੌਕੇ ਪ੍ਰਦਾਨ ਕਰਨ ਦਾ ਵਾਅਦਾ ਕੀਤਾ।ਸਲਾਈਟ ਦੇ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਨੇ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ।

 

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …