Wednesday, December 4, 2024

ਕਰਵਾ ਚੌਥ ਸੰਬੰਧੀ ਸਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਸਥਾਨਕ ਏਅਰਪੋਰਟ ਰੋਡ ਵਿਖੇ ਅੱਜ ਕਰਵਾਚੌਥ ਦੇ ਸੰਬੰਧੀ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।ਹਾਰਟ ਸਰਜਨ ਡਾ. ਮੰਨਨ ਆਨੰਦ ਅਤੇ ਡਾ. ਮੈਕਸਿਮਾ ਆਨੰਦ ਦੀ ਦੇਖ-ਰੇਖ ‘ਚ ਹੋਏ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਲੜਕੇ ਅਤੇ ਲੜਕੀਆਂ ਅਤੇ ਹੋਰ ਕਲਾਕਾਰਾਂ ਵਲੋਂ ਗੀਤ, ਸੰਗੀਤ, ਸੋਲੋ ਡਾਂਸ, ਸਕਿੱਟਾਂ, ਗਿੱਧੇ ਅਤੇ ਭੰਗੜੇ ਤੋਂ ਇਲਾਵਾ ਹੋਰ ਸੱਭਿਆਚਾਰਕ ਝਲਕੀਆਂ ਨੇ ਮਹਿਮਾਨਾਂ ਦਾ ਮਨ ਮੋਹ ਲਿਆ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਡਾ. ਅਨਿਲ ਆਨੰਦ, ਉਦਯੋਗਪਤੀ ਸੁਭਾਸ਼ ਖੰਨਾ, ਡਾ. ਅਤੁੱਲ ਕਪੂਰ, ਡਾ. ਰਾਘਵ ਵਧਵਾ ਨਿਊਰੋ ਸਰਜਨ, ਸ਼ੂਗਰ ਰੋਗਾਂ ਦੇ ਮਾਹਿਰ ਡਾ. ਨਿਖਿਲ ਮੋਗਾ, ਡਾ. ਪੰਕਜ਼ ਉੱਪਲ, ਉਘੇ ਸਰਜਨ ਡਾ. ਮਹੀਪਾਲ ਸਿੰਘ, ਡਾ. ਬਰਿੰਦਰਪਾਲ ਸਿੰਘ ਬਾਜਵਾ, ਗੁਰਇਕਬਾਲ ਸਿੰਘ ਛੀਨਾ, ਵਿਵੇਸ਼ ਮਹਾਜਨ, ਰੋਬਿਨ ਤੁਲੀ, ਵਰੁਣ ਭੱਲਾ ਆਦਿ ਸ਼ਾਮਿਲ ਹੋਏ।ਸਟੇਜ਼ ਸੰਚਾਲਨ ਐਡਮਿਨੀਸਟੇ੍ਰਟਰ ਡਾ. ਗੁਰਮੀਤ ਸਿੰਘ ਚਾਹਲ ਨੇ ਕੀਤਾ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …