ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) -ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ‘ਚ ਜਿਲ੍ਹਾ ਕਾਨੂਨੀ ਸੇਵਾ ਪ੍ਰਾਧਿਕਰਣ ਅੰਮ੍ਰਿਤਸਰ ਵਲੋਂ ਕਿਸ਼ੋਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਡਾ. ਮਨਮੀਤ ਸੋਢੀ ਪ੍ਰੋਫੈਸਰ ਅਤੇ ਮੁਖੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਡਾ. ਗੁਰਪ੍ਰੀਤ ਸਿੰਘ ਛਾਬੜਾ ਪ੍ਰੋਫੈਸਰ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਵਾਇਸ ਪ੍ਰੈਜੀਡੈਂਟ ਕਿਸ਼ੋਰ ਸਵਾਸਥ ਅਕਾਦਮੀ ਅੰਮ੍ਰਿਤਸਰ ਪ੍ਰੋਫੈਸਰ ਐਸ.ਸੀ ਸਚਦੇਵਾ, ਸੁਰਿੰਦਰ ਪਾਲ ਸਿੰਘ ਟ੍ਰੈਫਿਕ ਮਾਰਸ਼ਲ ਪੰਜਾਬ ਪੁਲਿਸ ਅੰੋਿਮ੍ਰਤਸਰ, ਡਾ. ਹਨੀਸ਼ ਸ਼ਰਮਾ, ਡਾ. ਅਜਯ ਸ਼ਰਮਾ, ਰਾਜਿੰਦਰ ਸਾਹਨੀ ਅਤੇ ਸਚਿਨ ਭਾਟੀਆ ਹਾਜ਼ਰ ਸਨ।ਡਾ. ਅੰਜ਼ਨਾ ਗੁਪਤਾ ਨੇ ਪਤਵੰਤਿਆਂ ਤੇ ਮਹਿਮਾਨਾਂ ਦਾ ਸਵਾਗਤ ਪੌਦੇ ਭੇਟ ਕਰਕੇ ਕੀਤਾ।ਪ੍ਰੋਗਰਾਮ ਦਾ ਸ਼ੂਭਆਰੰਭ ਜੋਤੀ ਜਗਾ ਕੇ ਕੀਤਾ ਗਿਆ।
ਡਾ. ਮਨਮੀਤ ਸੋਢੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਕਿਸ਼ੋਰ ਵਰਗ ਘਰ ਦਾ ਬਣਿਆ ਪੌਸ਼ਟਿਕ ਤੇ ਸ਼ੁੱਧ ਖਾਣਾ ਨਾ ਖਾ ਕੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਜੰਕ ਫੂਡ ਜਿਆਦਾ ਪਸੰਦ ਕਰਦਾ ਹੈ।ਇਸ ਵਿੱਚ ਕਾਫੀ ਮਾਤਰਾ ‘ਚ ਮੈਦਾ, ਚੀਨੀ ਅਤੇ ਨਮਕ ਤੇ ਮਸਾਲੇ ਬੱਚਿਆਂ ‘ਚ ਮੋਟਾਪਾ, ਆਲਸ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਦਾ ਪ੍ਰਮੁੱਖ ਕਾਰਣ ਬਣਦੇ ਹਨ।ਉਨ੍ਹਾਂ ਕਿਹਾ ਕਿ 50 ਜਾਂ 60 ਦੀ ਉਮਰ ਦੇੇ ਬਾਅਦ ਕਈ ਹੋਰ ਰੋਗ ਇਹਨਾਂ ਬੱਚਿਆਂ ਨੂੰ ਘੇਰ ਸਕਦੇ ਹਨ।ਇਸ ਲਈ ਜੰਕ ਫੂਡ ਦੀ ਥਾਂ ਘਰ ਦਾ ਬਣਿਆ ਤਾਜ਼ਾ, ਸਾਫ-ਸੁਥਰਾ ਅਤੇ ਪੋਸ਼ਟਿਕ ਭੋਜਨ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਮੋਬਾਇਲ ਦੀ ਜਰੂਰਤ ਤੋਂ ਜਿਆਦਾ ਵਰਤੋਂ ਦੇ ਨੁਕਸਾਨ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਉਨ੍ਹਾਂ ਕਿਹਾ ਕਿ ਮੋਬਾਇਲ ਨੇ ਪੂਰੀ ਦੁਨੀਆ ਨੂੰ ਨੇੜੇ ਕਰ ਦਿੱਤਾ ਹੈ, ਪਰੰਤੂ ਅਪਨੇ ਕੋਲ ਬੈਠੇ ਵਿਅਕਤੀ ਦੂਰ ਹੋ ਚੁੱਕੇ ਹਨ।ਅੱਜ ਘਰ ਵਿੱਚ ਚਾਰ ਮੈਂਬਰ ਹੋਣ ਦੇ ਬਾਵਜ਼ੂਦ ਆਪੋ ਆਪਣੇ ਮੋਬਾਇਲਾਂ ਦੇ ਕਾਰਣ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ।ਬੱਚੇ ਇੰਟਰਨੈਟ ਗੇਮਿੰਗ ਕਾਰਣ ਮਾਨਸਿਕ ਰੋਗਾਂ ਕਾ ਸ਼ਿਕਾਰ ਹੋ ਜਾਂਦੇ ਹਨ।ਆਨਲਾਈਨ ਗੇਮ ਖੇਡਦੇ ਸਮੇਂ ਉਹ ਆਰਥਿਕ ਧੋਖੇਬਾਜ਼ੀ ਦਾ ਸ਼ਿਕਾਰ ਵੀ ਬਣ ਜਾਂਦੇ ਹਨ।ਟਰੈਫਿਕ ਮਾਰਸ਼ਲ ਸੁਰਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ।ਉਨ੍ਹਾਂ ਕਿਹਾ ਕਿ ਦੁਪਹੀਆ ਵਾਹਨ ਚਲਾੳਂੇਦੇ ਸਮੇਂ ਹੈਲਮਟ ਦਾ ਪ੍ਰਯੋਗ ਜਰੂਰੀ ਹੈ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸਾਰਿਆਂ ਦਾ ਸਵਾਗਤ ਕੀਤਾ।ਵਿਦਿਆਰਥੀਆਂ ਨੇ ਰੁੱਖਾਂ ਦੇ ਮਹੱਤਵ ਬਾਰੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਰੁੱਖ’ ਵੀ ਪੇਸ਼ ਕੀਤੀ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …