Thursday, January 23, 2025

ਮਕੈਨੀਕਲ ਇੰਜਨੀਅਰਿੰਗ ਵਿਭਾਗ ਦਾ ਰੋਬੋਟਿਕਸ ਪ੍ਰਦਰਸ਼ਨੀ ਵਿਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਖ਼ਾਲਸਾ ਕਾਲਜ ਦੇ ਸਹਿਯੋਗ ਨਾਲ ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੋਜੀ ਇਨ ਇੰਡੀਆ (ਐਸ.ਪੀ.ਐਸ.ਟੀ.ਆਈ) ਵਲੋਂ ਕਰਵਾਏ ਗਏ ਖ਼ਾਲਸਾ ਸਾਇੰਸ ਫੈਸਟੀਵਲ ਵਿਚ ਭਾਗ ਲਿਆ।ਮੁੱਖ ਮਹਿਮਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਸਨ।ਨਵੀਨਤਾ ਅਤੇ ਵਿਗਿਆਨ ਮਨੋਬਿਰਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਇਸ ਸਮਾਗਮ ਵਿੱਚ ਸਰਕਾਰੀ ਸੰਸਥਾਵਾਂ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਸਮੇਤ ਵੱਖ-ਵੱਖ ਅਦਾਰੇ ਅਤੇ ਸੰਸਥਾਵਾਂ ਦੇ ਸਾਇੰਸ ਨਾਲ ਸਬੰਧਤ ਸਟਾਲ ਲਗਾਏ ਗਏ ਸਨ।
ਮਕੈਨੀਕਲ ਵਿਭਾਗ ਵੱਲੋਂ “ਰੋਬੋਟਿਕਸ” ਸਿਰਲੇਖ ਹੇਠ ਲਗਾਏ ਇੱਕ ਸਟਾਲ ਵਿੱਚ ਕਈ ਤਰ੍ਹਾਂ ਦੇ ਨਵੀਨਤਾਕਾਰੀ ਪ੍ਰੋਜੈਕਟਾਂ ਅਤੇ ਹੋਰ ਰਹੇ ਤਕਨੀਕੀ ਵਿਕਾਸ ਦਾ ਪ੍ਰਦਰਸ਼ਨ ਕੀਤਾ ਗਿਆ। ਰੋਬੋਟਿਕ, ਬਾਇਓਨਿਕ ਮਕੈਨਿਜ਼ਮ, ਵਰਚੁਅਲ ਰਿਐਲਿਟੀ, ਮਿੱਟੀ ਦੀ ਨਮੀ ਸੈਂਸਰ ਵਰਗੇ ਖੇਤੀਬਾੜੀ ਹੱਲ ਅਤੇ ਰਚਨਾਤਮਕ ਇੰਜੀਨੀਅਰਿੰਗ ਪ੍ਰੋਜੈਕਟ ਇਸ ਵਿੱਚ ਸ਼ਾਮਲ ਸਨ।
ਵਿਦਿਆਰਥੀਆਂ ਦੀ ਟੀਮ ਅਤੇ ਫੈਕਲਟੀ ਕੋਆਰਡੀਨੇਟਰ, ਈ.ਆਰ ਪਾਹੁਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਆਯੋਜਨ ਡੀਨ ਅਕਾਦਮਿਕ ਮਾਮਲੇ, ਡਾ. ਪਲਵਿੰਦਰ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …