ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) – ਪੰਜਾਬ ਚ ਹੋਈਆਂ ਵਿਧਾਨ ਸਭਾ ਜਿਮਨੀ ਚੋਣਾਂ ਦੌਰਾਨ ਲੋਕਾਂ ਨੇ ਸਾਡੇ ਵਿਕਾਸ ਕਾਰਜ਼ਾਂ ਉਤੇ ਮੋਹਰ ਲਾਈ ਹੈ ਅਤੇ
ਇਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਰਾਹ ਪੱਧਰਾ ਕਰ ਦਿੱਤਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਾਰਟੀ ਆਗੂਆਂ ਨਾਲ ਜਿੱਤ ਦਾ ਜਸ਼ਨ ਮਨਾਉਣ ਸਮੇਂ ਕੀਤਾ।ਉਨ੍ਹਾਂ ਕਿਹਾ ਕਿ ਇਹ ਜਿੱਤ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਨੀਂਹ ਪੱਥਰ ਹੈ ਅਤੇ ਅਸੀਂ 2027 ਵਿੱਚ ਹੋਰ ਵੱਡੇ ਬਹੁਮਤ ਨਾਲ ਜਿਤਾਂਗੇ।ਈ.ਟੀ.ਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਅਸੀਂ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹਾਂ।ਇਹਨਾਂ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਅਸੀਂ ਆਪਣੇ ਢਾਈ ਸਾਲ ਦੇ ਕਾਰਜ਼ਜਕਾਲ ਦੌਰਾਨ ਜੋ ਵੀ ਕੰਮ ਕੀਤੇ ਹਨ ਲੋਕਾਂ ਨੇ ਉਨਾਂ ਨੂੰ ਪਸੰਦ ਕੀਤਾ ਹੈ।
ਈ.ਟੀ.ਓ ਨੇ ਵਿਰੋਧੀਆਂ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਸਿਰਫ ਵਿਕਾਸ ਕਰਨ ਲਈ ਆਏ ਹਾਂ ਅਤੇ ਵਿਕਾਸ ਹੀ ਕਰਾਂਗੇ।ਅਸੀਂ ਆਪਣੇ ਛੋਟੇ ਜਿਹੇ ਕਾਰਜ਼ਕਾਲ ਦੌਰਾਨ ਹੀ ਕਰੀਬ 50 ਹਜ਼ਾਰ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਮੁਹੱਈਆ ਕਰਵਾਈਆਂ ਹਨ।ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਨਰੇਸ਼ ਪਾਠਕ ਮੈਂਬਰ, ਸਰਬਜੀਤ ਡਿੰਪੀ, ਸਤਿੰਦਰ ਸਿੰਘ ਵਿਜੇ ਮੱਟੀ, ਜਰਮਨ ਓਦੋ ਨੰਗਲ, ਗੁਰਜਿੰਦਰ ਕੁਹਾਟਵਿੰਡ, ਖਜਾਨ ਸਿੰਘ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media