ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਐਂਟੀਬਾਈਉਟਿਕ ਦੀ ਸਹੀ ਵਰਤੋਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਥਾਨਕ ਸਰਕਾਰੀ ਮੈਡੀਕਲ ਕਾਲਜ ਦੇ
ਮਾਈਕਰੋਬਾਈਉਲੋਜੀ ਵਿਭਾਗ ਵਲੋਂ 18 ਤੋਂ 24 ਨਵੰਬਰ 2024 ਨੂੰ ਵਿਸ਼ਵ ਐਂਟੀਮਾਈਕਰੋਬੀਅਲ ਹਫਤਾ ਮਨਾਇਆ ਗਿਆ।ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਲਵੀਨਾ ਉਬਰਾਏ ਨੇ ਦੱਸਿਆ ਕਿ ਐਂਟੀਬਾਈਉਟਿਕ ਦੀ ਜਿਆਦਾ ਵਰਤੋਂ ਅਤੇ ਦੁਰਵਰਤੋਂ ਹੀ ਰੋਗਾਣੁਨਾਸ਼ਕ ਪ੍ਰਤੀਰੋਧ ਦਾ ਮੁੱਖ ਕਾਰਣ ਹੈ।ਜਿਸ ਨਾਲ ਇਹ ਦਵਾਈਆਂ ਆਮ ਬਿਮਾਰੀਆਂ ਲਈ ਬੇਅਸਰ ਹੋ ਰਹੀਆਂ ਹਨ ਅਤੇ ਭਵਿੱਖ ਵਿੱਚ ਇਹਨਾਂ ਬਿਮਾਰੀਆਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ।
ਇਸ ਮੁਹਿਮ ਦਾ ਉਦਘਾਟਨ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਦੇਵਗਨ, ਵਾਇਸ ਪ੍ਰਿੰਸੀਪਲ ਡਾ. ਜੇ.ਪੀ ਅੱਤਰੀ ਵਲੋਂ ਕੀਤਾ ਗਿਆ।ਐਂਟੀਬਾਈਉਟਿਕ ਜਾਗਰੂਕਤਾ ਥੀਮ ਤੇ ਪੀ.ਜੀ ਡਾਕਟਰਾਂ ਦਾ ਕੁਇਜ਼, ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਦੁਆਰਾ ਪੋਸਟਰ ਮੇਕਿੰਗ ਮੁਕਾਬਲਾ ਅਤੇ ਪੈਰਾ ਮੈਡੀਕਲ ਲੈਬੋਰਟਰੀ ਵਿਦਿਆਰਥੀਆਂ ਦੁਆਰਾ ਰੰਗੋਲੀ ਕੰਪਟੀਸ਼ਨ ਕਰਵਾਏ ਗਏ।ਕਾਲਜ ਦੇ ਡਾਕਟਰਾਂ ਅਤੇ ਵਿਦਿਆਰਥੀਆਂ ਵਲੋਂ ਜਾਗਰੂਕਤਾ ਮਾਰਚ ਕੀਤਾ ਗਿਆ ਅਤੇ ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਓ.ਪੀ.ਡੀ ਦੇ ਬਲਾਕ ਵਿਖੇ ਨਾਟਕ ਰਾਹੀਂ ਮਰੀਜ਼ਾਂ ਅਤੇ ਉਹਨਾਂ ਦੇ ਸਹਿਯੋਗਿਆਂ ਨੂੰ ਦਵਾਈਆਂ ਦੀ ਤਰਕਸੰਗਤ ਵਰਤੋਂ ਬਾਰੇ ਜਾਗਰੁਕ ਕਰਵਾਇਆ ਗਿਆ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media