ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰੁੱਖ ਦਿਵਸ ਮਨਾਉਂਦੇ ਹੋਏ ਕਲਾ ਮੁਕਾਬਲੇ ਅਤੇ ਵੱਖ-ਵੱਖ ਪ੍ਰਤੀਯੋਗਤਾਵਾਂ
ਦਾ ਆਯੋਜਨ ਕੀਤਾ ਗਿਆ।ਐਸ.ਡੀ ਕਾਲਜ ਆਫ ਐਜੂਕੇਸ਼ਨ ਬਰਨਾਲਾ ਦੇ ਈਕੋ ਕਲੱਬ ਅਧੀਨ ਬੀ.ਐਡ ਵਿਦਿਆਰਥਣ ਸ਼੍ਰੀਮਤੀ ਰਾਜਨਪ੍ਰੀਤ ਕੌਰ ਨੇ ਪੋਸਟਰ ਬਣਾਉਣ ਦੀ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਅਤੇ ਯੂਨੀਵਰਸਿਟੀ ਪੱਧਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਤਰਰਾਸ਼ਟਰੀ ੂਸੈਮੀਨਾਰ ਤੋਂ ਪਹਿਲਾਂ ਇਕ ਸਮਾਰੋਹ ਦੌਰਾਨ, ਉਹਨਾਂ ਨੂੰ ਹੋਰ ਜੇਤੂਆਂ ਨਾਲ ਮਿਲ ਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਦੁਆਰਾ ਸਨਮਾਨਿਤ ਕੀਤਾ ਗਿਆ।ਈਕੋ ਕਲੱਬ ਇੰਚਾਰਜ਼ ਪ੍ਰੋਫੈਸਰ ਬਰਿੰਦਰ ਕੌਰ ਅਤੇ ਪ੍ਰੋਫੈਸਰ ਰਜਨੀ ਸਿੰਗਲਾ ਨੇ ਸ਼੍ਰੀਮਤੀ ਰਾਜਨਪ੍ਰੀਤ ਕੌਰ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਧਾਈ ਦਿੱਤੀ।
ਕਾਲਜ ਦੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਨੇ ਈਕੋ ਕਲੱਬ ਦੇ ਇੰਚਾਰਜ਼ਾਂ ਅਤੇ ਮੈਂਬਰਾਂ ਨੂੰ ਇਸ ਸਫਲਤਾ ਲਈ ਸ਼ਾਬਾਸ਼ੀ ਦਿੱਤੀ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media