ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਦੀਆਂ ਵਿਦਿਆਰਥਣਾਂ ਦਾ ਪਿੱਛਲੇ ਦਿਨੀ ਦੋ ਰੋਜ਼ਾ ਵਿਦਿਅਕ ਟੂਰ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ਼੍ਰੀਮਤੀ ਤਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਵਾਹਗਾ ਬਾਰਡਰ ਵਿਖੇ ਗਿਆ।ਸਵੇਰੇ 6-00 ਵਜੇ ਸਕੂਲ ਤੋਂ ਰਵਾਨਾ ਹੋਣ ਉਪਰੰਤ ਹਰੀਕੇ ਪੱਤਣ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਵਿਦਿਆਰਥਣਾਂ ਨੂੰ ਲੰਗਰ ਛਕਾਇਆ ਗਿਆ।ਵਾਹਗਾ ਬਾਘਾ ਬਾਰਡਰ ਵਿਖੇ ਪਹੁੰਚ ਕੇ ਸਾਰੇ ਬੱਚਿਆਂ ਨੇ ਭਾਰਤੀ ਤਿਰੰਗਾ ਝੰਡਾ ਲਹਿਰਾਇਆ ਤੇ ਪੂਰਾ ਆਨੰਦ ਮਾਣਿਆ।ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਮੈਡਮ ਨਵ ਕਿਰਨ ਨੇ ਬੱਚਿਆਂ ਦੇ ਲਈ ਰਹਿਣ ਦਾ ਪ੍ਰਬੰਧ ਕੀਤਾ।ਅਗਲੇ ਦਿਨ ਸਵੇਰੇ ਉੱਠ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ।ਫਿਰ ਜਲਿਆਂ ਵਾਲੇ ਬਾਗ ਵਿੱਚ ਬੱਚਿਆਂ ਨੇ ਪੁਰਾਤਨ ਵਸਤਾਂ ਤੇ ਗੋਲੀਆਂ ਦੇ ਨਿਸ਼ਾਨ ਵੀ ਦੇਖੇ।ਇਸ ਤੋਂ ਬਾਅਦ ਬੱਚਿਆਂ ਦੀ ਘਰ ਵਾਪਸੀ ਹੋਈ।ਇਸ ਟੂਰ ਵਿੱਚ ਸਕੂਲ ਦੇ ਲੈਕਚਰਾਰ ਸ਼੍ਰੀਮਤੀ ਕਾਮਨੀ ਦੇਵੀ, ਸ਼਼੍ਰੀਮਤੀ ਨਵ ਕਿਰਨ, ਹਰਵਿੰਦਰ ਪਾਲ ਮੋਤੀ ਅਤੇ ਤਰਨਜੀਤ ਸਿੰਘ ਵੀ ਸ਼ਾਮਲ ਸਨ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …