Monday, February 16, 2026

ਪ੍ਰੀਤ ਸਾਹਿਤ ਸਦਨ ਲੁਧਿਆਣਾ ਦੀ ਮਹੀਨਾਵਾਰ ਮੀਟਿੰਗ `ਚ ਕਵੀਆਂ ਨੇ ਬੰਨ੍ਹਿਆ ਰੰਗ

ਮੁੱਖ ਮਹਿਮਾਨ ਵਜੋਂ ਪਹੁੰਚੇ ਗ਼ਜ਼ਲਗੋ ਹਰਦੀਪ ਸਿੰਘ ਬਿਰਦੀ

ਲੁਧਿਆਣਾ, 28 ਨਵੰਬਰ (ਬਿਰਦੀ) – ਬੀਤੇ ਐਤਵਾਰ ਨੂੰ ਪ੍ਰੀਤ ਸਾਹਿਤ ਸਦਨ ਲੁਧਿਆਣਾ ਵਿਖੇ ਮਹੀਨਾਵਾਰ ਸਾਹਿਤਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਾਹਿਤਕਾਰ ਦਰਸ਼ਨ ਬੋਪਾਰਾਏ ਨੇ ਕੀਤੀ।ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਉੱਘੇ ਗ਼ਜ਼ਲਗੋ ਸਰਦਾਰ ਹਰਦੀਪ ਸਿੰਘ ਬਿਰਦੀ ਪਹੁੰਚੇ।ਸਮਾਗਮ ਦੇ ਸ਼ੁਰੂ ਵਿੱਚ, ਦੋ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਕਿਤਾਬ ਬਲਵਿੰਦਰ ਸਿੰਘ ਧਾਲੀਵਾਲ ਦੀ “ਨਾਖੂਨ ਕਲਮ ਕੇ” ਈ ਬੁੱਕ ਸੀ ਜਿਸ ਦਾ ਪਰਚਾ ਮੈਡਮ ਅਮਨਦੀਪ ਕੌਰ ਨੇ ਪੜ੍ਹਿਆ।ਦੂਸਰੀ ਕਿਤਾਬ ਮਹਾਨ ਕਹਾਣੀਕਾਰ ਸੁਰਿੰਦਰ ਰਾਮਪੁਰੀ ਸਰਪ੍ਰਸਤ ਸਾਹਿਤ ਸਭਾ ਰਾਮਪੁਰ ਦੀ ਲਿਖੀ “ਕਿਸੇ ਬਹਾਨੇ” ਸੀ, ਜਿਸ ਵਿੱਚ 26 ਕਹਾਣੀਆਂ ਹਨ।ਇਸ ਦਾ ਪਰਚਾ ਜਗਜੀਤ ਸਿੰਘ ਗੁਰਮ ਨੇ ਪੜ੍ਹਿਆ।ਪ੍ਰੀਤ ਸਦਨ ਦੇ ਮਨੋਜਪ੍ਰੀਤ ਅਤੇ ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਨੇ ਸੁਰਿੰਦਰ ਰਾਮਪੁਰੀ ਦੀਆਂ ਰਚਨਾਵਾਂ `ਤੇ ਚਾਨਣਾ ਪਾਇਆ।
ਉਪਰੰਤ ਸ਼ਾਇਰੀ ਦਾ ਦੌਰ ਚੱਲਿਆ, ਜਿਸ ਵਿੱਚ ਤਰਨ ਰਾਮਪੁਰ, ਪਾਲ ਸੰਸਾਰਪੁਰੀ, ਜ਼ੋਰਾਵਰ ਸਿੰਘ, ਪੰਮੀ ਹਬੀਬ, ਕੇਵਲ ਦੀਵਾਨਾ, ਮਨਜਿੰਦਰ ਸ਼ੌਕ, ਨਰਿੰਦਰ ਸੋਨੀ, ਅਮਰਜੀਤ ਸਿੰਘ ਸ਼ੇਰਪੁਰੀ, ਗੁਰਪਾਲ, ਗਗਨਦੀਪ, ਕਾਜ਼ਲ ਮਹਿਰਾ, ਸੁਖਵਿੰਦਰ ਅਨਹਦ ਨੇ ਕਵਿਤਾਵਾਂ, ਗਜ਼ਲਾਂ, ਗੀਤ ਸੁਣਾ ਕੇ ਕਵੀ ਦਰਬਾਰ ਨੂੰ ਸਫ਼ਲ ਕੀਤਾ।ਮਨੋਜਪ੍ਰੀਤ ਨੇ ਮੰਚ ਸੰਚਾਲਨ ਦਾ ਫਰਜ਼ ਨਿਭਾਇਆ।ਮੁੱਖ ਮਹਿਮਾਨ ਹਰਦੀਪ ਬਿਰਦੀ ਨੇ ਦੋ ਬਿਹਤਰੀਨ ਗ਼ਜ਼ਲਾਂ ਸੁਣਾਈਆਂ ਅਤੇ ਰਲੀਜ਼ ਕੀਤੀਆਂ ਕਿਤਾਬਾਂ ਬਾਰੇ ਵਿਚਾਰ ਰੱਖੇ।ਉਨ੍ਹਾਂ ਨੇ ਮਨੋਜ ਪ੍ਰੀਤ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ।ਅਖੀਰ ‘ਚ ਦਰਸ਼ਨ ਬੋਪਾਰਾਏ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਅਪਣੀ ਕਵਿਤਾ ਸੁਣਾਈ।

Check Also

ਰੰਗਕਰਮੀ ਕੇਵਲ ਧਾਲੀਵਾਲ ਵਿਜਯਾ ਦੇਵੀ ਸ਼ਰਮਾ ਰਾਸ਼ਟਰੀ ਰੰਗ ਸਨਮਾਨ ਨਾਲ ਸਨਮਾਨਿਤ

ਅੰਮ੍ਰਿਤਸਰ, 14 ਫ਼ਰਵਰੀ (ਦੀਪ ਦਵਿੰਦਰ ਸਿੰਘ) – ਮਹਾਂਕਵੀ ਕਾਲੀਦਾਸ ਦੀ ਧਰਤੀ ਉਜੈਨ (ਮੱਧ ਪ੍ਰਦੇਸ਼) ਵਿਖੇ …