Friday, December 13, 2024

ਸਮਾਜਸੇਵੀ ਨੀਰਜ ਸਿਹਾਲਾ ਦੇ ਜਨਮ ਦਿਨ ‘ਤੇ ਖੂਨਦਾਨ ਕੈਂਪ ‘ਚ ਪੁੱਜੇ ਵਿਧਾਇਕ ਦਿਆਲਪੁਰਾ

ਸਮਰਾਲਾ, 28 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਮਰਾਲਾ ਦੇ ਸਮਾਜਸੇਵੀ ਨੀਰਜ ਸਿਹਾਲਾ ਨੇ ਆਪਣਾ ਜਨਮ ਦਿਨ ਖੂਨਦਾਨ ਕੈਂਪ ਦਾ ਆਯੋਜਨ ਕਰਕੇ ਮਨਾਇਆ।ਰੈਨਬੋ ਗਾਰਮੈਂਟ ਸਮਰਾਲਾ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਰੂਪਮ ਗੰਭੀਰ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ।ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਫਲਸਰੂਪ 52 ਯੂਨਿਟ ਖੂਨ ਇਕੱਤਰ ਹੋਇਆ।ਕਰਨ ਹਸਪਤਾਲ ਸਮਰਾਲਾ ਤੋਂ ਡਾਕਟਰਾਂ ਦੀ ਟੀਮ ਖੂਨ ਇਕੱਤਰ ਕਰਨ ਲਈ ਪੁੱਜੀ।ਸਮਾਜਸੇਵੀ ਨੀਰਜ ਸਿਹਾਲਾ ਨੇ ਦੱਸਿਆ ਕਿ ਅਜਕਲ ਦੇ ਭੱਜ ਦੌੜ ਵਾਲੇ ਸਮੇਂ ਵਿੱਚ ਅਨੇਕਾਂ ਤਰ੍ਹਾਂ ਦੇ ਹਾਦਸਿਆਂ ਵਿੱਚ ਜਖਮੀ ਹੋਏ ਮਰੀਜ਼ ਕਈ ਵਾਰ ਖੂਨ ਦੀ ਘਾਟ ਕਾਰਨ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ।ਇਸ ਲਈ ਖੂਨਦਾਨ ਕੈਂਪਾਂ ‘ਚ ਇਕੱਤਰ ਹੋਇਆ ਖੂਨ ਲੋੜਵੰਦਾਂ ਦੇ ਕੰਮ ਆ ਸਕਦਾ ਹੈ।
ਕੈਂਪ ਦੌਰਾਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਨੀਰਜ ਸਿਹਾਲਾ ਨੂੰ ਜਨਮ ਦਿਨ ਅਤੇ ਕੀਤੇ ਇਸ ਸਮਾਜ ਸੇਵੀ ਕਾਰਜ਼ ਦੀ ਮੁਬਾਰਕਬਾਦ ਦਿੱਤੀ।ਰਾਜਨੀਤਕ, ਸਮਾਜਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਖੂਨਦਾਨ ਕੈਂਪ ਵਿੱਚ ਹਾਜ਼ਰੀ ਭਰੀ।ਇਹਨਾਂ ਵਿੱਚ ਪਮੁੱਖ ਤੌਰ ‘ਤੇ ਤੇਜਿੰਦਰ ਸਿੰਘ ਗਰੇਵਾਲ ਪ੍ਰਧਾਨ ਸ਼ਹਿਰੀ, ਸ਼ਿਵ ਕੁਮਾਰ ਸ਼ਿਵਲੀ, ਅੰਮ੍ਰਿਤਪਾਲ ਸਮਰਾਲਾ, ਮਨਦੀਪ ਸਿੰਘ ਟੋਡਰਪੁਰ, ਨਵਜੀਤ ਸਿੰਘ ਪੀ.ਏ., ਜਗਜੀਤ ਸਿੰਘ ਸਰਪੰਚ ਟੋਡਰਪੁਰ, ਸੁੱਖ ਪੂਨੀਆਂ, ਸੁਰਿੰਦਰ ਸਿੰਘ ਬਿੱਟੂ ਬੇਦੀ, ਸ਼ੰਕਰ ਕਲਿਆਣ, ਮਨੀ ਪਾਠਕ, ਬੇਅੰਤ ਸਿੰਘ ਬਲਾਲਾ, ਲਾਲੀ ਸਮਰਾਲਾ, ਰਾਮੇਸ਼ ਕੁਮਾਰ, ਪਰਮਜੀਤ ਰਾਣਾ, ਅਨੂਪ ਸ਼ਰਮਾ, ਤੇਜ਼ੀ ਭਰਥਲਾ, ਜੱਗੀ ਭਰਥਲਾ, ਗੁਰਪ੍ਰੀਤ ਸਿੱਧੂ, ਬਲਜੀਤ ਐਂਗਰ, ਕਰਨ ਰਾਣਾ ਆਦਿ ਤੋਂ ਇਲਾਵਾ ਸਮਰਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …