Friday, December 13, 2024

ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ ’ਤੇ ਵਿਸ਼ੇਸ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਆਈ.ਆਈ.ਸੀ (ਇੰਸਟੀਟਿਊਸ਼ਨ ਇਨੋਵੇਸ਼ਨ ਕਾਊਸਿਲ) ਦੇ ਸਹਿਯੋਗ ਨਾਲ ਨਵੀਨ ਸਿੱਖਿਆ ਨੀਤੀ (ਐਨ.ਈ.ਪੀ) ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਬੀਤੇ ਦਿਨੀਂ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਮੁੱਖ ਮਹਿਮਾਨ ਅਤੇ ਡਾ. ਤਮਿੰਦਰ ਸਿੰਘ ਭਾਟੀਆ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕਾਊਸਿਲ ਪ੍ਰਧਾਨ ਡਾ. ਗੁਰਸ਼ਰਨ ਕੌਰ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਦੇ ਪ੍ਰਿੰਸੀਪਲ ਡਾ. ਖੁਸਵਿੰਦਰ ਕੁਮਾਰ ਨੇ ਮੁੱਖ ਵਕਤਾ ਵਜੋਂ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਕਾਲਜ ਸ਼ਬਦ ਨਾਲ ਕੀਤਾ ਗਿਆ।ਜਿਸ ਉਪਰੰਤ ਵਿਭਾਗ ਮੁਖੀ ਪ੍ਰੋਫੈਸਰ ਸੁਪਨਿੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਪੌਦੇ ਦੇ ਕੇ ਸਵਾਗਤ ਕੀਤਾ।
ਡਾ. ਕਾਹਲੋੋਂ ਨੇ ਕਿਹਾ ਸੈਮੀਨਾਰ ਵਿਦਿਆਰਥੀਆਂ ਨੂੰ ਸਮਂੇ ਦੀ ਜਰੂਰਤ ਅਨੁਸਾਰ ਲੋੜੀਂਦੀ ਸਿਖਿਆ ਪ੍ਰਾਪਤ ਕਰਨ ਲਈ ਅਤੇ ਸਹੀ ਵਿਸ਼ੇ ਚੁਨਣ ਲਈ ਲਾਹੇਵੰਦ ਸਾਬਤ ਹੋਵੇਗਾ।ਡਾ. ਕੁਮਾਰ ਨੇ ਨਵੀਨ ਸਿੱਖਿਆ ਨੀਤੀ ’ਤੇ ਚਾਨਣਾ ਪਾਉਂਦਿਆ ਕਿਹਾ ਕਿ ਇਸ ਨਾਲ ਭਾਰਤੀ ਸਿੱਖਿਆ ਅੰਤਰਰਾਸਟਰੀ ਸਿਖਿਆ ਪ੍ਰਣਾਲੀ ਦੇ ਬਰਾਬਰ ਆ ਗਈ ਹੈ।ਇਹ ਵਿਦਿਆਰਥੀਆਂ ’ਚ ਕੌਸ਼ਲ ਪੈਦਾ ਕਰੇਗੀ, ਜਿਸ ਨਾਲ ਵਿਦਿਆਰਥੀ ਰੋਜ਼ਗਾਰ ਪ੍ਰਾਪਤ ਕਰ ਸਕਣਗੇ।ਉਨ੍ਹਾਂ ਵਿਦੇਸ਼ਾਂ ਵਾਂਗ ਭਾਰਤ ’ਚ ਪੜਾਈ ਦੌਰਾਨ ਵਰਕ ਕਲਚਰ, ਕੰਮ ਕਰਨ ਦੀ ਪ੍ਰਣਾਲੀ ਦਾ ਉਥਾਨ ਕਰਨ ਲਈ ਜੋਰ ਦਿੱਤਾ ਤਾਂ ਜੋ ਵਿਦੇਸ਼ਾਂ ’ਚ ਜਾਣ ਦੀ ਰੁਚੀ ਘਟ ਸਕੇ।
ਡਾ. ਗੁਰਸ਼ਰਨ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਇੰਸਟੀਟਿਊਸ਼ਨ ਇਨੋਵੇਸ਼ਨ ਕਾਊਂਸਿਲ ਦੀ ਸਥਾਪਨਾ ਹਰ ਕਾਲਜ ’ਚ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਸਮਾਜ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ।ਮੰਚ ਦਾ ਸੰਚਾਲਣ ਡਾ. ਸਾਂਵਤ ਸਿੰਘ ਮੰਟੋ ਨੇ ਕੀਤਾ।
ਇਸ ਮੌਕੇ ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਡਾ. ਜਸਵਿੰਦਰ ਕੌਰ ਔਲਖ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਲੱਖਾ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸੌਰਵ ਮੇਘ, ਪ੍ਰੋ: ਐਮ.ਪੀ ਮਸੀਹ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ. ਮੇਘਨਾ ਰਾਜਪੂਤ, ਡਾ. ਅਕੀਦਤਪ੍ਰੀਤ ਕੌਰ, ਡਾ. ਅਕਾਂਕਸ਼ਾ ਨੋਟੀਆਲ, ਪ੍ਰੋ: ਵਿਮਲਜੀਤ ਕੌਰ, ਪ੍ਰੋ: ਅਭਿਸ਼ੇਕ ਠਾਕੁਰ, ਪ੍ਰੋ: ਮਹਿਕਦੀਪ ਕੌਰ, ਪ੍ਰੋ: ਰਨਵੀਰ ਸਿੰਘ ਹੋਰ ਅਧਿਆਪਕਾਂ ਅਤੇ ਐਮ.ਏ ਅੰਗਰੇਜ਼ੀ ਬੀ.ਏ (ਆਨਰਜ਼) ਇੰਗਲਿਸ਼, ਇੰਗਲਿਸ਼ ਚੋਣਵੀਂ ਅਤੇ ਸੋਸ਼ਲ ਸਾਇੰਜ਼ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …