ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫ਼ੀਸਰਜ਼ ਐਸੋਸੀਏਸ਼ਨ ਅੰਮ੍ਰਿਤਸਰ ਦੀ ਮਿਤੀ 11.12.2024 ਨੂੰ
ਹੋਣ ਵਾਲੀ ਚੋਣ ਲਈ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੀ ਅਫ਼ਸਰ ਫਰੰਟ ਦੀ ਟੀਮ ਵਲੋਂ ਰਿਟਰਨਿੰਗ ਅਫਸਰ ਪੋ੍ਰ. (ਡਾ.) ਰਵਿੰਦਰ ਕੁਮਾਰ, ਇਲੈਕਟਰੋਨਿਕਸ ਅਤੇ ਟੈਕਨਾਲੋਜ਼ੀ ਵਿਭਾਗ ਨੂੰ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ।ਫਰੰਟ ਦੇ ਚੇਅਰਮੈਨ ਜਗੀਰ ਸਿੰਘ, ਸਹਾਇਕ ਰਜਿਸਟਰਾਰ, ਕਾਲਜ ਸ਼ਾਖਾ ਨੇ ਪ੍ਰੈਸ ਨੋਟ ਜਾਰੀ ਕਰਦੇ ਗਿਆ ਕਿ ਡੈਮੋਕਰੇਟਿਕ ਇੰਪਲਾਈਜ਼ ਫਰੰਟ ਯੂਨੀਵਰਸਿਟੀ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਅਤੇ ਹਮੇਸ਼ਾਂ ਹੀ ਕਰਮਚਾਰੀਆਂ ਅਤੇ ਅਫਸਰਾਂ ਦੇ ਹੱਕ ਲਈ ਪਹਿਰਾ ਦਿੰਦੀ ਆ ਰਹੀ ਹੈ।ਇਸ ਵਾਰ ਜਿਥੇ ਨਾਨ-ਟੀਚਿੰਗ ਚੋਣਾਂ ਦੇ ਵਿੱਚ ਪਾਰਟੀ ਨੂੰ ਵੋਟਰਾਂ ਵਲੋਂ ਭਰਵੇਂ ਹੰਗਾਰੇ ਦੇ ਨਾਲ ਵੋਟਾਂ ਪਾ ਕੇ ਜਿਤਾਇਆ ਗਿਆ ਹੈ, ਉਥੇ ਹੀ ਉਹ ਆਸ ਕਰਦੇ ਹਨ ਕਿ ਗਰੁੱਪ ਦੀ ਆਫਿਸ਼ਰਜ਼ ਫਰੰਟ ਦੀ ਟੀਮ ਵੀ ਇਸ ਸਾਲ ਜਿੱਤ ਦਰਜ ਕਰੇਗੀ।
ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਭਾਰਦਵਾਜ ਨਿਗਰਾਨ ਵਿਦੇਸ਼ੀ ਭਾਸ਼ਾਵਾਂ ਵਿਭਾਗ ਨੇ ਦੱਸਿਆ ਕਿ ਆਫ਼ਿਸ਼ਰਜ਼ ਐਸੋਸੀਏਸ਼ਨ ਦੀ ਚੋਣ ਵਿੱਚ ਇਸ ਸਾਲ ਅਮਨ ਅਰੋੜਾ ਪ੍ਰਧਾਨ ਕੰਪਿਊਟਰ ਸੈਕਸ਼ਨ (ਕੰਟਰੋਲਰ ਦਫਤਰ) ਦੀ ਚੋਣ ਲੜਨਗੇ, ਉਸੇ ਲੜੀ ਵਿੱਚ ਤਜਿੰਦਰ ਸਿੰਘ ਮਨੋਚਾ ਭਾਈ ਗੁਰਦਾਸ ਲਾਇਬ੍ਰੇਰੀ ਵਾਈਸ ਪ੍ਰਧਾਨ, ਮਨਵਿੰਦਰ ਸਿੰਘ ਜਨਰਲ ਸ਼ਾਖਾ ਸਕੱਤਰ, ਗੁਰਮੀਤ ਥਾਪਾ ਪ੍ਰੀਖਿਆ ਸ਼ਾਖਾ-3 ਜੁਆਇਟ ਸਕੱਤਰ, ਰਾਜੇਸ਼ ਕੁਮਾਰ ਲੇਖਾ ਸ਼ਾਖਾ ਖਜ਼ਾਨਚੀ ਅਤੇ ਕਾਰਜਕਾਰਨੀ ਦੇ ਉਮੀਦਵਾਰਾਂ ਵਜੋਂ ਅਮਿਤ ਗੁਪਤਾ ਡਾਇਰੈਕਟਰੋਟ ਆਫ ਸਪੋਰਟਸ ਦਫਤਰ, ਸ੍ਰੀਮਤੀ ਕਿਰਨ ਰਾਣੀ ਰਜਿਸਟਰਾਰ ਦਫਤਰ, ਸੁਖਵਿੰਦਰ ਸਿੰਘ ਸਕੂਲ ਆਫ ਪੰਜਾਬੀ ਸਟੱਡੀਜ਼, ਦਿਲਬਾਗ ਸਿੰਘ ਲੇਖਾ ਸ਼ਾਖਾ, ਗੁਰਮੀਤ ਸਿੰਘ ਪਬਲੀਕੇਸ਼ਨ ਬਿਓਰੋ ਅਤੇ ਹਰਦੇਵ ਸਿੰਘ ਪ੍ਰੀਖਿਆ ਸ਼ਾਖਾ-1 ਚੋਣ ਮੈਦਾਨ ਦੇ ਵਿੱਚ ਉਤਰੇ ਹਨ ਤੇ ਉਨਾਂ ਨੂੰ ਪੂਰਾ ਯਕੀਨ ਹੈ ਕਿ ਯੂਨੀਵਰਸਿਟੀ ਦੇ ਅਫਸਰ ਡੈਮੋਕਰੇਟਿਕ ਆਫੀਸ਼ਰਜ਼ ਫਰੰਟ ਦੀ ਸਮੁੱਚੀ ਟੀਮ ਨੂੰ ਭਾਰੀ ਗਿਣਤੀ ‘ਚ ਵੋਟਾਂ ਪਾ ਕੇ ਕਾਮਯਾਬ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media