Friday, June 19, 2026

ਸ਼ੁਕਰਾਨੇ ਵਜੋਂ ਊਰਨਾਂ ਦੀ ਨਵੀਂ ਚੁਣੀ ਪੰਚਾਇਤ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪਿੰਡ ਊਰਨਾਂ ਵਿਖੇ ਨਵੀਂ ਬਣੀ ਗ੍ਰਾਮ ਪੰਚਾਇਤ ਵਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ਼ੁਕਰਾਨੇ ਵਜੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਰਾਗੀ ਸਿੰਘਾਂ ਵਲੋਂ ਪਵਿੱਤਰ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਵਿੱਚ ਪਿੰਡ ਵਾਸੀਆਂ ਨੇ ਭਾਰੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਸਮੁੱਚੀ ਪੰਚਾਇਤ ਜਿਸ ਵਿੱਚ ਸਰਪੰਚ ਸਵਰਨ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰ ਮਨਜੀਤ ਸਿੰਘ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਨਵਜੋਤ ਕੌਰ, ਜਸਵੀਰ ਕੌਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਮੋਹਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਅਤੇ ਦਲਜੀਤ ਸਿੰਘ ਕੁਲਾਰ ਪ੍ਰਧਾਨ ਵੇਰਕਾ ਮਿਲਕ ਸੋਸਾਇਟੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਨਵੇਂ ਚੁਣੇ ਸਰਪੰਚ ਸਵਰਨ ਸਿੰਘ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਮੁੱਚੇ ਪਿੰਡ ਦੇ ਵਿਕਾਸ ਲਈ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕੀਤੇ ਜਾਣਗੇ।
ਇਸ ਮੌਕੇ ਜੀਤ ਸਿੰਘ ਕੁਲਾਰ ਸਾਬਕਾ ਸਰਪੰਚ, ਗੁਰਮੀਤ ਸਿੰਘ, ਹਰਮਿੰਦਰ ਸਿੰਘ ਭੱਟੀ, ਜਗਦੀਪ ਸਿੰਘ ਕੁਲਾਰ, ਸੰਤੋਖ ਸਿੰਘ ਕੁਲਾਰ, ਕੁਸ਼ਲਦੀਪ ਸਿੰਘ ਭੱਟੀ, ਬਿੱਕਰ ਸਿੰਘ, ਰਾਜਦੇਵ ਸਿੰਘ ਭੱਟੀ, ਬਾਬਾ ਜਸਪਾਲ ਸਿੰਘ, ਗੁਰਵੀਰ ਸਿੰਘ ਭੱਟੀ, ਭੁਪਿੰਦਰ ਸਿੰਘ ਭੱਟੀ, ਅਮਰਿੰਦਰ ਸਿੰਘ ਭੱਟੀ, ਗੁਰਦੀਪ ਸਿੰਘ ਬੁੱਧਲ, ਅਮ੍ਰਿਤਪਾਲ ਸਿੰਘ ਬੁੱਧਲ, ਹਰਬੰਸ ਸਿੰਘ ਬਾਠ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …