ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ ਮੀਟਿੰਗ ਐਸੋਸੀਏਸ਼ਨ ਦੇ ਦਫਤਰ ਵਿਖੇ ਤਹਿਸੀਲ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਅਤੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਸਮੂਹ ਨੰਬਰਦਾਰਾਂ ਵੱਲੋਂ ਸਰਬਸੰਮਤੀ ਮਤਾ ਪਾਸ ਕੀਤਾ ਗਿਆ ਕਿ ਜਿਹੜੀ ਪ੍ਰਾਪਰਟੀ ਦੀ ਰਜਿਸਟਰੀ ਸਰਪੰਚ ਵਲੋਂ ਕਰਵਾਈ ਜਾਵੇਗੀ, ਨੰਬਰਦਾਰ ਉਸ ਦੇ ਇੰਤਕਾਲ ਉਪਰ ਮੋਹਰ ਨਹੀਂ ਲਗਾਏਗਾ ਅਤੇ ਨਾ ਹੀ ਦਸਤਖਤ ਕਰੇਗਾ।ਦੂਸਰੇ ਮਤੇ ਵਿੱਚ ਇਹ ਵੀ ਪਾਸ ਕੀਤਾ ਗਿਆ ਕਿ ਕੋਈ ਵੀ ਨੰਬਰਦਾਰ ਆਪਣੇ ਪਿੰਡ ਦੀ ਪ੍ਰਾਪਰਟੀ ਤੋਂ ਇਲਾਵਾ ਕਿਸੇ ਹੋਰ ਪਿੰਡ ਜਾਂ ਸ਼ਹਿਰ ਦੀ ਪ੍ਰਾਪਰਟੀ ਦੀ ਰਜਿਸਟਰੀ ਨਹੀਂ ਕਰਾਵੇਗਾ।ਇਸ ਮਤੇ ਦੀ ਉਲੰਘਣਾ ਕਰਨ ਵਾਲੇ ਨੰਬਰਦਾਰ ਖਿਲਾਫ ਐਸੋਸੀਏਸ਼ਨ ਸਖਤ ਨੋਟਿਸ ਲੈ ਕੇ ਕਾਰਵਾਈ ਕਰੇਗੀ।
ਇਸ ਉਪਰੰਤ ਸੁਰਮੁੱਖ ਸਿੰਘ ਹਰਬੰਸਪੁਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਨੰਬਰਦਾਰਾਂ ਦੀਆਂ ਮੰਗਾਂ ਜੋ ਪਿਛਲੇ ਕਾਫੀ ਸਮੇਂ ਤੋਂ ਲੰਬਿਤ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।ਤਹਿਸੀਲ ਪ੍ਰਧਾਨ ਰਣਜੀਤ ਸਿੰਘ ਢਿੱਲਵਾਂ ਨੇ ਵੀ ਸਰਕਾਰ ਪ੍ਰਤੀ ਗਿਲਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਨੰਬਰਦਾਰਾਂ ਦੇ ਮਾਣਭੱਤੇ ਵਿੱਚ ਵਾਧਾ ਕਰੇ।ਮੰਗਾਂ ਸਬੰਧੀ ਸਰਕਾਰ ਨੇ ਜਲਦ ਕੋਈ ਫੈਸਲਾ ਨਾ ਲਿਆ ਤਾਂ ਪੰਜਾਬ ਦੇ ਸਮੂਹ ਨੰਬਰਦਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਨੰਬਰਦਾਰ ਹਾਕਮ ਸਿੰਘ ਹੇੜੀਆਂ ਸੀਨੀ: ਮੀਤ ਪ੍ਰਧਾਨ, ਦਲਵਾਰਾ ਸਿੰਘ ਨੀਲੋਂ ਖੁਰਦ, ਪ੍ਰਕਾਸ਼ ਸਿੰਘ ਢੰਡੇ, ਤਾਰਾ ਸਿੰਘ ਲੱੱਲਕਲਾਂ, ਲਖਵਿੰਦਰ ਸਿੰਘ ਹੇਡੋਂ, ਜਰਨੈਲ ਸਿੰਘ ਬਹਿਲੋਲਪੁਰ, ਹਰਚੰਦ ਸਿੰਘ ਕੁੱਬੇ, ਕੁਲਵਿੰਦਰ ਸਿੰਘ ਹੈਪੀ ਸੇਹ, ਕਮਲਜੀਤ ਸਿੰਘ ਲਲਹੇੜੀ, ਗੁਰਮੀਤ ਸਿੰਘ ਟਮਕੌਦੀ, ਭੀਮ ਸਿੰਘ ਗਗੜਾ, ਅਮਰੀਕ ਸਿੰਘ ਮਾਣਕੀ, ਰਘਵੀਰ ਸਿੰਘ ਸਮਸ਼ਪੁਰ, ਬਲਵਿੰਦਰ ਸਿੰਘ ਖੀਰਨੀਆਂ, ਅਮਰਜੀਤ ਸਿੰਘ ਸਮਰਾਲਾ, ਨਿਰਮਲ ਸਿੰਘ ਸਮਸ਼ਪੁਰ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦੇ ਹੋਰ ਵੀ ਨੰਬਰਦਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …