Wednesday, January 15, 2025

ਲੋਕ ਸਾਹਿਤ ਸੰਗਮ ਵਿਖੇ ਪ੍ਰਵਾਸੀ ਭਾਰਤੀ ਪ੍ਰਮਿੰਦਰ ਪਰਵਾਨਾ ਦੀ ਪੁਸਤਕ `ਚਾਨਣ ਇਤਿਹਾਸ ਦਾ` ਲੋਕ ਅਰਪਣ

ਰਾਜਪੁਰਾ, 3 ਦਸੰਬਰ (ਡਾ. ਅਮਨ) – ਲੋਕ ਸਾਹਿਤ ਸੰਗਮ (ਰਜਿ) ਰਾਜਪੁਰਾ ਦੇ ਰੋਟਰੀ ਭਵਨ ਵਿਖੇ ਸਾਹਿਤਕ ਸਮਾਗਮ ਵਿੱਚ ਅਮਰੀਕਾ ਵਾਸੀ ਪਰਮਿੰਦਰ ਸਿੰਘ ਪ੍ਰਵਾਨਾ ਦੀ ਕਿਤਾਬ `ਚਾਨਣ ਇਤਿਹਾਸ ਦਾ ” ਲੋਕ ਅਰਪਣ ਕੀਤੀ ਗਈ।ਮੁੱਖ ਮਹਿਮਾਨ ਡਾ ਅਮਰਜੀਤ ਕੌਂਕੇ, ਗੁਰਦਰਸ਼ਨ ਸਿੰਘ ਗੁਸੀਲ ਤੇ ਡਾ. ਗੁਰਵਿੰਦਰ ਅਮਨ ਨੇ ਪ੍ਰਧਾਨਗੀ ਕੀਤੀ।ਕਿਤਾਬ ਦਾ ਲੋਕ ਅਰਪਣ ਉਪਰੰਤ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨਿਆ।
ਸਭਾ ਦਾ ਆਗਾਜ ਕਰਮ ਸਿੰਘ ਹਕੀਰ ਦੇ ਗੀਤ ਵਿੱਚ ‘ਪ੍ਰਦੇਸਾਂ ਦੇ ਨਾ ਜਾਇਓ ਮੇਰੇ ਵੀਰ’ ਨਾਲ ਹੋਇਆ। ਮਨਜੀਤ ਸਿੰਘ ਨਾਗਰਾ ਨੇ ਮਿਊਜ਼ਿਕ ਨਾਲ ਆਪਣਾ ਗੀਤ ਸਾਂਝਾ ਕੀਤਾ।ਸੁਰਿੰਦਰ ਕੌਰ ਬਾੜਾ ਨੇ ਆਪਣੀ ਬੁਲੰਦ ਆਵਾਜ਼ ਵਿੱਚ ਸੂਫ਼ੀ ਕਲਾਮ ਸਾਂਝਾ ਕੀਤਾ।ਗੁਰਵਿੰਦਰ ਪਾਲ ਸਿੰਘ ਜੀ.ਪੀ ਨੇ ਆਪਣੀ ਕਵਿਤਾ ਰਾਹੀਂ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ।ਸੁਨੀਤਾ ਦੇਸ ਰਾਜ ਦੀ ਕਵਿਤਾ ਕਾਬਲੇ ਜ਼ਿਕਰ ਸੀ। ਨਵਦੀਪ ਮੁੰਡੀ ਨੇ ਕਵਿਤਾ ਰਾਹੀਂ ਭਰਾਤਰੀ ਰਿਸ਼ਤਿਆਂ ਨੂੰ ਉਜ਼ਾਗਰ ਕੀਤਾ।ਇੰਸਪੈਕਟਰ ਰਵਿੰਦਰ ਕ੍ਰਿਸ਼ਨ ਦੀ ਚਰਚਿੱਤ ਕਵਿਤਾ `ਜਿੰਦਗੀ ਦਾ ਸੱਚ `ਖਿੱਚ ਦਾ ਕੇਂਦਰ ਰਹੀ।ਦਲਜੀਤ ਸਿੰਘ ਸ਼ਾਂਤ ਦਾ ਮਧੁਰ ਆਵਾਜ਼ ਵਿੱਚ ਗੀਤ ਵਧੀਆ ਸੀ। ਗੁਰਚਰਨ ਭੱਟੀ ਦਾ ਗੀਤ ਤੇ ਅਮਰਜੀਤ ਸਿੰਘ ਲਾਭਾ ਦਾ ਗੀਤ ਚੰਗਾ ਸੀ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਦੀ ਕਵਿਤਾ ਕਾਬਲੇ ਗੌਰ ਸੀ।ਕੁਲਵੰਤ ਜੱਸਲ ਦਾ ਗੀਤ ਭਾਵੁਕ ਸੀ।ਪ੍ਰਸਿੱਧ ਗਾਇਕ ਮੰਗਤ ਖਾਨ ਨੇ ਬੁਲੰਦ ਆਵਾਜ਼ ਵਿੱਚ ਗੀਤ ਸੁਣਾ ਕੇ ਮੰਤਰ ਮੁਗਧ ਕਰ ਦਿਤਾ।ਹਰਸ਼ੁਬੇਗ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਆਪਣੀ ਖੁੱਲੀ ਕਵਿਤਾ ਨਾਲ ਸਾਰੇ ਸ਼ਰੋਤਿਆਂ ਨੂੰ ਹੈਰਾਨ ਕਰ ਦਿੱਤਾ।ਲਵਲੀ ਸਲੂਜਾ ਪੰਨੂ ਦਾ ਪੁਆਧੀ ਗੀਤ ਚੰਗਾ ਸੀ।ਤ੍ਰੇਵੇਨੀ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੂਸੀਲ ਨੇ ਆਪਣੀ ਗ਼ਜ਼ਲ ਦੇ ਸ਼ੇਅਰ ਸੁਣਾ ਕੇ ਮਨ ਮੋਹ ਲਿਆ।
ਪ੍ਰਸਿੱਧ ਕਵੀ ਅਮਰਜੀਤ ਸਿੰਘ ਕੌਂਕੇ ਨੇ ਪ੍ਰਮਿੰਦਰ ਪ੍ਰਵਾਨਾ ਨੂੰ `ਚਾਨਣ ਇਤਿਹਾਸ ਦਾ `ਕਿਤਾਬ ਦੀ ਵਧਾਈ ਦਿੰਦਿਆਂ ਕਿਹਾ ਕਿ `ਵਾਰਤਕ ਲਿਖਣਾ ਬਹੁਤ ਔਖੀ ਵਿਧਾ ਹੈ, ਪਰ ਸਾਹਿਤ ਦੀ ਸੂਖ਼ਮ ਤੇ ਉਤਮ ਵੰਨਗੀ ਹੈ।ਉਨ੍ਹਾਂ ਆਪਣੀ ਮਕਬੂਲ ਕਵਿਤਾ ਪੰਜਾਬ ਵੀ ਸਾਂਝੀ ਕੀਤੀ।ਬਲਦੇਵ ਸਿੰਘ ਖੁਰਾਣਾ ਨੇ ਆਪਣੇ ਟੋਟਕਿਆਂ ਨਾਲ ਚੰਗਾ ਵਿਅੰਗ ਕੱਸਿਆ।ਡਾ. ਗੁਰਵਿੰਦਰ ਅਮਨ ਨੇ ਜਿਥੇ ਪ੍ਰਵਾਨਾ ਨੂੰ ‘ਚਾਨਣ ਇਤਿਹਾਸ ਦਾ’ ਕਿਤਾਬ ਦੀ ਵਧਾਈ ਦਿੱਤੀ, ਉਥੇ ਆਪਣੀ ਮਿੰਨੀ ਕਹਾਣੀ `ਜ਼ਿੰਦਾ ਸ਼ਹੀਦ ਸੁਣਾ ਕੇ ਸਮਾਜ ‘ਤੇ ਕਟਾਕਸ਼ ਕੀਤਾ।
ਇਸ ਮੌਕੇ ਤ੍ਰਿਪਤ ਕੌਰ ਪ੍ਰਵਾਨਾ, ਗੁਰਜੋਤ ਲਾਭਾ, ਅਸ਼ੋਕ ਝਾਅ, ਰਤਨ ਸ਼ਰਮਾ, ਓਮ ਪ੍ਰਕਾਸ਼ ਮਦਾਨ ਅਤੇ ਰਣਜੀਤ ਸਿੰਘ ਨਿਰੰਕਾਰੀ ਅਤੇ ਦਿਨੇਸ਼ ਕੁਮਾਰ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …