ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਦੀ ਇਸ ਵਾਰ ਦੀ ਸਾਹਿਤਕ ਮਿਲਣੀ ਮਾਤਾ ਗੁਜਰ ਕੌਰ ਜੀ ਤੇ ਛੋਟੇ
ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ।
ਇਹ ਸਾਹਿਤਕ ਸਭਾ ਪੰਜਾਬ ਦੇ ਪ੍ਰਸਿੱਧ ਕਵੀਸ਼ਰ ਨਸੀਬ ਚੰਦ ਦੀ ਹੋਣਹਾਰ ਸਪੁੱਤਰੀ ਸ੍ਰੀਮਤੀ ਨਿਰਮਲਾ ਗਰਗ ਸਾਹਿਤਕਾਰ ਦੀ ਰਹਿਨੁਮਾਈ ਹੇਠ ਭੇਟ ਕੀਤੀ ਗਈ।ਸਭਾ ਵਿੱਚ ਲਹਿਰਾਗਾਗਾ ਹਲਕੇ ਦੇ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਧਰਮ ਪਤਨੀ ਸ੍ਰੀਮਤੀ ਸੀਮਾ ਗੋਇਲ ਨੈਸ਼ਨਲ ਅਵਾਰਡੀ ਸੇਵਾ ਮੁਕਤ ਅਧਿਆਪਕਾ ਤੇ ਉਘੀ ਵਿਦਵਾਨ ਮੈਡਮ ਕਾਂਤਾ ਗੋਇਲ ਮੌਜ਼ੂਦਾ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਸ੍ਰੀਮਤੀ ਨਿਰਮਲਾ ਗਰਗ ਪੰਜਾਬੀ ਸਾਹਿਤਕਾਰਾ, ਡਾਕਟਰ ਜਗਮੇਲ ਸਿੰਘ ਭਾਠੂਆਂ ਸਾਹਿਤਕਾਰ ਅਦਾਕਾਰ ਤੇ ਕਲਾਕਾਰ, ਅਵਤਾਰ ਸਿੰਘ ਚੋਟੀਆਂ ਮੁੱਖ ਸੰਪਾਦਕ `ਨਵੀਆਂ ਕਲਮਾਂ ਨਵੀਂ ਉਡਾਣ` ਸੰਗਰੂਰ, ਸ੍ਰੀਮਤੀ ਅਨੀਤਾ ਅਰੋੜਾ ਪਾਤੜਾਂ, ਤਰਸੇਮ ਖਾਸ਼ਪੁਰੀ ਪੰਜਾਬੀ ਗੀਤਕਾਰ, ਅੰਤਰਰਾਸ਼ਟਰੀ ਪੰਜਾਬੀ ਕਮੈਂਟੇਟਰ ਧਰਮਾ ਹਰਿਆਊ, ਹੈਡ ਮਾਸਟਰ ਅਰੁਣ ਗਰਗ ਬਲਾਕ ਨੋਡਲ ਅਫਸਰ ਮੂਨਕ, ਮਾਸਟਰ ਕੁਲਦੀਪ ਸਿੰਘ ਪੰਜਾਬੀ ਕਵੀ, ਗੁਰਚਰਨ ਸਿੰਘ ਧੰਜੂ, ਪੰਜਾਬੀ ਲੈਕਚਰਾਰ ਤੇ ਇੰਚਾਰਜ਼ ਪ੍ਰਿੰਸੀਪਲ ਕਿਰਨਦੀਪ ਬੰਗੇ, ਪੰਜਾਬੀ ਸਾਹਿਤਕਾਰ ਫਤਿਹ ਰੰਧਾਵਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਮੈਡਮ ਸਰਬਜੀਤ ਰਿਤੂ ਤੇ ਮੈਡਮ ਸੁਖਵਿੰਦਰ ਕੌਰ ਪਿੰਕੀ ਸ਼ਾਮਲ ਹੋਏ।ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਰਾਹੀਂ ਪੋਹ ਮਹੀਨੇ ਦੀ ਮਹੱਤਤਾ ਤੇ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਿਜ਼ਦਾ ਕੀਤਾ।ਸਭਾ ਵਿੱਚ ਡਾਕਟਰ ਜਗਮੇਲ ਸਿੰਘ ਭਾਠੂਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਦੀ ਸੰਪਾਦਨਾ ਹੇਠ ਲਗਭਗ 10 ਸਾਲਾਂ ਦੀ ਮਿਹਨਤ ਨਾਲ ਤਿਆਰ ਪੁਸਤਕ `ਭਾਈ ਕਾਹਨ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ 1901-1938 ਈ.` ਵੀ ਮੈਡਮ ਸੀਮਾ ਗੋਇਲ ,ਸੁਪਤਨੀ ਮੰਤਰੀ ਪੰਜਾਬ ਸਰਕਾਰ ਐਡਵੋਕੇਟ ਵਰਿੰਦਰ ਗੋਇਲ ਨੂੰ ਨੂੰ ਭੇਂਟ ਕੀਤੀ ਗਈ।ਇਲਾਕੇ ਦੇ ਸੂਝਵਾਨ ਵਿਦਵਾਨ ਅਵਤਾਰ ਸ਼ਿੰਘ ਚੋਟੀਆਂ ਨੇ ਆਪਣੇ ਵਲੋਂ ਸੰਪਾਦਿਤ ਪੁਸਤਕ `ਨਵੀਆਂ ਕਲਮਾਂ ਨਵੀਂ ਉਡਾਣ` ਡਾ. ਜਗਮੇਲ ਸਿੰਘ ਭਾਠੂਆਂ ਨੂੰ ਭੇਟ ਕੀਤੀ।ਮੈਡਮ ਸੀਮਾ ਗੋਇਲ ਤੇ ਮੈਡਮ ਕਾਂਤਾ ਗੋਇਲ ਨੇ ਸ਼ਹੀਦੀ ਸਭਾ ਸੰਬੰਧੀ ਵਿਚਾਰ ਪੇਸ਼ ਕਰਕੇ ਗੁਰੂ ਜੀ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media