ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ) – 44ਵੀਆਂ ਅੰਤਰ ਜਿਲ੍ਹਾ ਖੇਡਾਂ ਦੇ ਸਟੇਟ ਪੱਧਰੀ ਖੋਅ-ਖੋਅ ਦੇ ਮੁਕਾਬਲੇ ਸੰਗਰੂਰ ਦੇ ਰਾਜ ਹਾਈ ਸਕੂਲ ਦੇ ਗਰਾਉਂਡ ਵਿੱਚ ਜਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ 23 ਜ਼ਿਲ੍ਹਿਆਂ ਦੀਆਂ ਖੋਅ-ਖੋਅ ਦੀਆਂ ਅੰਡਰ 11 ਟੀਮਾਂ ਨੇ ਭਾਗ ਲਿਆ। ਇਹ ਮੁਕਾਬਲੇ ਲਗਾਤਾਰ ਚਾਰ ਦਿਨ ਜਾਰੀ ਰਹੇ।ਸੰਗਰੂਰ ਜ਼ਿਲ੍ਹੇ ਨੇ ਲੜਕੇ ਅਤੇ ਲੜਕੀਆਂ ਦੋਵਾਂ ਵਰਗਾਂ ਵਿੱਚ ਸ਼ਾਨਦਾਰ ਜਿੱਤ ਦਰਜ਼ ਕਰਦਿਆਂ ਸੁਨਹਿਰੀ ਟਰਾਂਫੀਆਂ ‘ਤੇ ਕਬਜ਼ਾ ਕੀਤਾ।ਲੜਕਿਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਬਰਨਾਲਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਅਤੇ ਪਟਿਆਲਾ, ਬਠਿੰਡਾ ਜ਼ਿਲ੍ਹਿਆਂ ਨੂੰ ਮਾਤ ਦਿੱਤੀ, ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਪਠਾਨਕੋਟ, ਫਾਜ਼ਿਲਕਾ, ਗੁਰਦਾਸਪੁਰ, ਪਟਿਆਲਾ, ਬਠਿੰਡਾ, ਫਿਰੋਜ਼ਪੁਰ ਜ਼ਿਲ੍ਹਿਆਂ ਨੂੰ ਗਹਿ ਗੱਚ ਮੁਕਾਬਲਿਆਂ ਵਿੱਚ ਹਰਾਇਆ।
ਸੰਗਰੂਰ ਜ਼ਿਲ੍ਹੇ ਦੀ ਲੜਕੀਆਂ ਦੀ ਟੀਮ ਵਿੱਚ ਰੱਤੋਕੇ ਸਕੂਲ ਦੀਆਂ 6 ਖਿਡਾਰਨਾਂ ਅਤੇ ਲੜਕਿਆਂ ਦੀ ਟੀਮ ਵਿੱਚ ਰੱਤੋਕੇ ਸਕੂਲ ਦੇ 8 ਖਿਡਾਰੀਆਂ ਨੇ ਭਾਗ ਲਿਆ।ਇਨ੍ਹਾਂ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਰੱਤੋਕੇ ਦੇ ਸਾਰੇ ਖਿਡਾਰੀਆਂ ਨੂੰ ਨਗਰ ਪੰਚਾਇਤ, ਸਕੂਲ ਵੈਲਫੇਅਰ ਕਮੇਟੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਆਪਣੇ ਭਾਸਣ ਦੌਰਾਨ ਸਰਪੰਚ ਹਰਦੀਪ ਕੌਰ ਨੇ ਸਮੂਹ ਖਿਡਾਰੀਆਂ, ਟੀਮ ਕੋਚ ਅੰਮ੍ਰਿਤਪਾਲ ਸਿੰਘ, ਸਾਹਿਲਪ੍ਰੀਤ ਸਿੰਘ, ਧਰਮਪ੍ਰੀਤ ਸਿੰਘ ਅਤੇ ਸਕੂਲ ਸਟਾਫ ਦੀ ਰੱਜ਼ ਕੇ ਪ੍ਰਸੰਸਾ ਕੀਤੀ।ਸਕੂਲ ਵੈਲਫੇਅਰ ਕਮੇਟੀ ਪ੍ਰਧਾਨ ਗਿਆਨ ਸਿੰਘ ਭੁੱਲਰ ਅਤੇ ਬਲਜੀਤ ਬੱਲੀ ਨੇ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।ਮਾਸਟਰ ਬੰਤਾ ਸਿੰਘ ਨੇ ਇਸ ਜਿੱਤ ਦਾ ਸਿਹਰਾ ਕੋਚ ਅੰਮ੍ਰਿਤਪਾਲ ਨੂੰ ਦਿੰਦਿਆਂ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਹਰ ਬਣਦਾ ਸਹਿਯੋਗ ਦੇਣ ਦਾ ਪ੍ਰਣ ਕੀਤਾ।ਸਕੂਲ ਖੇਡ ਇੰਚਾਰਜ਼ ਸੁਖਪਾਲ ਸਿੰਘ ਨੇ ਕਿਹਾ ਕਿ ਰੱਤੋਕੇ ਸਕੂਲ ਅੱਗੇ ਤੋਂ ਵੀ ਖੋਅ ਖੋਅ ਵਿੱਚ ਸਫਲਤਾ ਦੀ ਮੁਹਿੰਮ ਜਾਰੀ ਰੱਖੇਗਾ।
ਇਸ ਸਮੇਂ ਮੈਂਬਰ ਪੰਚਾਇਤ ਰਣਜੋਧ ਸਿੰਘ, ਸਲਵਿੰਦਰ ਸਿੰਘ ਮਨੀ, ਸੁਖਦੇਵ ਸਿੰਘ ਸ਼ੇਗਾ, ਮੰਗਲ ਸਿੰਘ ਫੌਜੀ, ਕੁਲਦੀਪ ਕਾਲੀ, ਗੁਰਚਰਨ ਸਿੰਘ, ਮਨਜੀਤ ਫੌਜੀ, ਵਿਜੇ ਸਾਹੋਕੇ, ਜਗਪਾਲ ਸਾਹੋਕੇ, ਕੁਲਦੀਪ ਕੌਰ ਸਾਬਕਾ ਸਰਪੰਚ, ਰਛਪਾਲ ਸਿੰਘ ਅਤੇ ਸਕੂਲ ਸਟਾਫ ਵਿਚੋਂ ਰੇਨੂੰ ਸਿੰਗਲਾ, ਪ੍ਰਵੀਨ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਸਤਪਾਲ ਕੌਰ, ਸੁਖਰਾਜ ਕੌਰ, ਪ੍ਰਦੀਪ ਸਿੰਘ ਅਤੇ ਰਣਜੀਤ ਕੌਰ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …