Sunday, December 22, 2024

ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਵਲੋਂ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰ ਸਨਮਾਨਿਤ

ਸਮਰਾਲਾ, 20 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਵਲੋਂ ਪ੍ਰਧਾਨ ਮੇਘ ਸਿੰਘ ਜਵੰਦਾ ਦੀ ਅਗਵਾਈ ਹੇਠ 43ਵਾਂ ਪੈਨਸ਼ਨਰ ਦਿਵਸ ਬੜੀ ਸ਼ਾਨੋ ਸ਼ੌਕਤ ਨਾਲ ਪੈਨਸ਼ਨਰ ਭਵਨ ਸਮਰਾਲਾ ਵਿਖੇ ਮਨਾਇਆ ਗਿਆ।80 ਸਾਲ ਦੀ ਉਮਰ ਪੂਰੀ ਕਰਨ ਵਾਲੇ ਜਗੀਰ ਸਿੰਘ ਘੁਲਾਲ, ਪਵਨ ਕੁਮਾਰ ਸਿੱਖਿਆ ਵਿਭਾਗ, ਪ੍ਰੀਤਮ ਸਿੰਘ ਸਿਹਤ ਵਿਭਾਗ, ਹਰੀ ਸਿੰਘ ਪੰਜਾਬ ਰੋਡਵੇਜ਼, ਰੁਲਦਾ ਸਿੰਘ ਸਿੱਖਿਆ ਵਿਭਾਗ, ਹਰਬੰਸ ਸਿੰਘ ਖੇਤੀਬਾੜੀ ਵਿਭਾਗ, ਮੁਖਤਿਆਰ ਸਿੰਘ ਸਿੱਖਿਆ ਵਿਭਾਗ, ਬਾਵਾ ਸਿੰਘ ਆਈ.ਟੀ.ਆਈ, ਹਰੀ ਸਿੰਘ ਸਿੱਖਿਆ ਵਿਭਾਗ, ਗੱਜਣ ਸਿੰਘ ਸਿਹਤ ਵਿਭਾਗ ਅਤੇ ਕਰਨੈਲ ਸਿੰਘ ਕੂੰਨਰ ਸਿੰਜ਼ਾਈ ਵਿਭਾਗ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਸਮਾਜਸੇਵੀ ਅਤੇ ਵਾਤਾਵਰਨ ਪ੍ਰੇਮੀ ਮਾਸਟਰ ਰਾਮ ਰਤਨ ਸਿੰਘ ਨੇ ਕੀਤੀ ਸਿਕੰਦਰ ਸਿੰਘ ਮੰਡਲ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਸਮਰਾਲਾ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਵਿੱਚ ਸ਼ਾਮਲ ਹੋਏ।ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਅਤੇ ਵੈਲਫੇਅਰ ਸੁਸਾਇਟੀ ਸਮਰਾਲਾ ਨੂੰ ਵੀ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸੀਨੀਅਰ ਸਿਟੀਜ਼ਨ ਵੈਲਫੇਅਰ ਕਮੇਟੀ ਦੇ ਪ੍ਰਧਾਨ ਤਰਸੇਮ ਕੁਮਾਰ ਸ਼ਰਮਨ ਵਲੋਂ ਆਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਗਿਆ।
ਸਮਾਗਮ ਵਿੱਚ ਸ਼ਾਮਲ ਮੁੱਖ ਮਹਿਮਾਨ ਸੰਜੇ ਕੁਮਾਰ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਬਰਾਂਚ ਸਮਰਾਲਾ ਨੇ ਆਪਣੇ ਸੰਬੋਧਨ ਵਿੱਚ ਸਨਮਾਨਿਤ ਸ਼ਖਸ਼ੀਅਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 17 ਦਸੰਬਰ 1982 ਨੂੰ ਮਾਨਯੋਗ ਸੁਪਰੀਮ ਕੋਰਟ ਦੇ ਪੰਜ ਜੱਜਾਂ ਵੱਲੋਂ ਮੁਰਾਰ ਜੀ ਡਿਸਾਈ ਦੀ ਸਰਕਾਰ ਵਲੋਂ ਪੈਨਸ਼ਨਰਾਂ ਦੇ ਖਿਲਾਫ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਪੈਨਸ਼ਨਰਾਂ ਦੇ ਹੱਕ ਵਿੱਚ ਫੈਸਲਾ ਦਿੱਤਾ।ਇਸ ਲਈ 17 ਦਸੰਬਰ ਦੇ ਦਿਨ ਨੂੰ ਸਮੁੱਚੇ ਭਾਰਤ ਵਿੱਚ ਪੈਨਸ਼ਨਰ ਦਿਵਸ ਵਜੋਂ ਮਨਾਇਆ ਜਾਂਦਾ ਹੈ।ਸਿਕੰਦਰ ਸਿੰਘ ਨੇ ਪੈਨਸ਼ਨਰ ਦੀਆਂ ਮੰਗਾਂ ਸਬੰਧੀ ਬੋਲਦਿਆਂ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਜਲਦੀ ਤੋਂ ਜਲਦੀ ਮੰਨਣ ਦੀ ਅਪੀਲ ਵੀ ਕੀਤੀ।ਪੁਖਰਾਜ ਸਿੰਘ ਘੁਲਾਲ ਨੇ ਸਾਲ 2024 ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਅਤੇ ਸੰਗਠਨ ਦੇ ਜਨਰਲ ਸਕੱਤਰ ਵਿਜੇ ਕੁਮਾਰ ਸ਼ਰਮਾ ਨੇ ਸਲਾਨਾ ਰਿਪੋਰਟ ਪੜੀ।ਸਮਾਗਮ ਨੂੰ ਸਰਪ੍ਰਸਤ ਬਿਹਾਰੀ ਲਾਲ ਸੱਦੀ, ਚਰਨਜੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ ਤੇ ਡਾਕਟਰ ਹਰਜਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।ਤਾਰਾ ਸਿੰਘ ਮੁਤਿਓਂ ਨੇ ਇੱਕ ਜੁਝਾਰੁ ਕਵਿਤਾ ਪੜੀ।
ਸੀਨੀਅਰ ਸਿਟੀਜ਼ਨ ਵੈਲਫੇਅਰ ਕਮੇਟੀ ਸਮਰਾਲਾ ਵਲੋਂ ਗੁਰਦਾਸ ਸਿੰਘ ਨੂੰ ਸਮਰਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਹਰਾ ਭਰਾ ਬਣਾਉਣ ਲਈ ਸਨਮਾਨਿਤ ਵੀ ਕੀਤਾ।ਅਖੀਰ ਵਿੱਚ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਆਪਣੇ ਵਿਚਾਰ ਰੱਖੇ ਅਤੇ ਸਮਾਗਮ ਵਿੱਚ ਆਏ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਵਿਜੈ ਕੁਮਾਰ ਸ਼ਰਮਾ ਜਨਰਲ ਸਕੱਤਰ ਨੇ ਕੀਤਾ।
ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਪ੍ਰਿੰਸੀਪਲ ਹਰਿੰਦਰਪਾਲ ਸਿੰਘ, ਪ੍ਰਿੰਸੀਪਲ ਸਵਰਨ ਸਿੰਘ, ਰਘਵੀਰ ਸਿੰਘ ਐਸ.ਡੀ.ਓ, ਦਲੀਪ ਸਿੰਘ ਵਾਈਸ ਪ੍ਰਧਾਨ, ਸੰਦੀਪ ਕੁਮਾਰ ਮੈਨੇਜਰ ਐਸ.ਬੀ.ਆਈ, ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮੇਲਾ ਸਿੰਘ, ਸੁਨੀਲ ਕੁਮਾਰ ਜਨਰਲ ਸਕੱਤਰ, ਲੈਕਚਰਾਰ ਹਰੀ ਚੰਦ ਵਰਮਾ, ਸਤਵਿੰਦਰ ਸਿੰਘ ਪਟਵਾਰੀ, ਬਲਵਿੰਦਰ ਸਿੰਘ ਜੇਲ੍ਹ ਵਿਭਾਗ, ਕਮਲਜੀਤ ਸ਼ਰਮਾ, ਹਿੰਮਤ ਸਿੰਘ, ਗੁਰਚਰਨ ਸਿੰਘ, ਰਤਨ ਲਾਲ, ਲੈਕਚਰਾਰ ਚਮਨ ਲਾਲ, ਜੈ ਰਾਮ, ਮਾਸਟਰ ਪ੍ਰੇਮ ਨਾਥ, ਕੈਸ਼ੀਅਰ ਕੁਲਵੰਤ ਰਾਏ, ਸੁਰਿੰਦਰ ਵਰਮਾ, ਸੁਰਜੀਤ ਵਿਸ਼ਦ, ਰਕੇਸ਼ ਕੁਮਾਰ ਸੋਸ਼ਲ ਮੀਡੀਆ, ਨੈਬ ਸਿੰਘ ਪੰਜਾਬ ਪੁਲਿਸ, ਨਰੇਸ਼ ਕੁਮਾਰ, ਜਸਵੰਤ ਸਿੰਘ ਜੇ.ਈ ਪਾਵਰਕਾਮ, ਜਗਤਾਰ ਸਿੰਘ, ਗੁਰਦਿਆਲ ਸਿੰਘ ਮੱਟੂ, ਪਰਵੀਨ ਕੁਮਾਰ ਪਟਵਾਰੀ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੇ ਵੱਖ-ਵੱਖ ਮਹਿਕਮਿਆਂ ਦੇ ਪੈਨਸ਼ਨਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …