ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਲੈ. ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ, ਫਰੈਂਡਜ਼ ਫਾਰ ਕਾਜ਼ ਫਾਊਡੇਸ਼ਨ ਅਤੇ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵਲੋਂ ਅਮਰ ਹਸਪਤਾਲ ਪਟਿਆਲਾ, ਹਰੀਹਰ ਹਸਪਤਾਲ ਲੌਂਗੋਵਾਲ, ਉਨਤ ਭਾਰਤ ਅਭਿਆਨ ਸਲਾਈਟ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਬਾਬਾ ਆਲਾ ਸਿੰਘ ਜੀ ਪ੍ਰਬੰਧਕ ਕਮੇਟੀ ਲੌਂਗੋਵਾਲ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਆਲਾ ਸਿੰਘ ਦੀ ਢਾਬ, ਨੇੜੇ ਡਰੇਨ ਦਾ ਪੁੱਲ, ਪੱਤੀ ਵਡਿਆਣੀ, ਲੌਂਗੋਵਾਲ (ਸੰਗਰੂਰ) ਵਿਖੇ ਅੱਖਾਂ ਦੇ ਮਾਹਿਰ ਡਾ: ਪਰਮਜੀਤ ਸਿੰਘ (ਸੰਗਰੂਰ ਵਾਲੇ) ਅਤੇ ਉਹਨਾਂ ਦੀ ਮਾਹਿਰ ਟੀਮ ਦੁਆਰਾ ਅੱਖਾਂ ਦਾ ਚੈਕਅਪ ਕਰਕੇ 101 ਬਿਨ੍ਹਾਂ ਚੀਰੇ ਟਾਂਕੇ (ਫੁੱਲ ਫੇਕੋ) ਵਿਧੀ ਰਾਹੀਂ ਆਪਰੇਸ਼ਨ ਕਰਕੇ ਮੁਫਤ ਲੈਂਜ਼ ਪਾਏ ਗਏ, 400 ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਅਮਰ ਹਸਪਤਾਲ ਪਟਿਆਲਾ ਤੋਂ ਡਾ.ਜਸ਼ਨ ਗੋਇਲ ਐਮਡੀ ਅਤੇ ਸਮੁੱਚੀ ਟੀਮ ਵਲੋਂ 200 ਮਰੀਜ਼ਾਂ ਦਾ ਜਰਨਲ ਚੈਕ ਅਪ ਕੀਤਾ ਗਿਆ।
ਕਮਲਜੀਤ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਕੀਤੀ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾਕਟਰ ਭੀਮਿੰਦਰ ਸਿੰਘ ਪਟਿਆਲਾ ਪੰਜਾਬੀ ਯੂਨੀਵਰਸਿਟੀ, ਜੁਗੇਸ਼ ਭਾਟੀਆ, ਡਾਕਟਰ ਪੀ.ਕੇ ਜੈਨ ਪ੍ਰੋਫੈਸਰ ਮਨੋਜ ਗੋਇਲ ਡਾਕਟਰ ਗੁਲਸ਼ਨ ਜਾਵਾ, ਚਮਕੌਰ ਸਿੰਘ ਸ਼ਾਹਪੁਰ ਜਰਨਲ ਸਕੱਤਰ ਪੀ.ਐਚ.ਏ ਪੰਜਾਬ ਬਲਵੰਤ ਸਿੰਘ ਬੀਟਾ, ਬਲਵਿੰਦਰ ਸਿੰਘ ਢਿੱਲੋਂ ਐਮ.ਸੀ, ਨਰਿੰਦਰਪਾਲ ਸ਼ਰਮਾ, ਗਿਆਨੀ ਜਗੀਰ ਸਿੰਘ ਰਤਨ, ਹਰਜਸ ਸਿੰਘ, ਸ਼ਖਸੀਅਤਾਂ ਨੇ ਵੀ ਆਪਣੀ ਭਰਮੀ ਹਾਜ਼ਰੀ ਲਗਾਈ।
ਲੰਗਰ ਅਤੁੱਟ ਵਰਤਾਇਆ ਗਿਆ ਅਤੇ ਮਰੀਜ਼ਾਂ ਲਈ ਖਿਚੜੀ ਦਾ ਪ੍ਰਬੰਧ ਕੀਤਾ ਗਿਆ।ਇਸ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਚਾਰ ਕਰਨ ਵਾਲੇ ਭੋਲਾ ਸਿੰਘ ਸੰਗਰਾਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਲੰਗਰ ਦੀ ਸੇਵਾ ਬਾਬਾ ਫਰੀਦ ਮਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਦੀਆਂ ਲਟਕੀਆਂ ਨੇ ਕੀਤੀ ਅਤੇ ਭਾਂਡਿਆਂ ਦੀ ਸੇਵਾ ਕਰਨ ਵਾਲੀਆਂ ਬੀਬੀਆਂ, ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਪ੍ਰਮੋਦ ਕੁਮਾਰ ਲੌਂਗੋਵਾਲ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਸਾਵਨ ਸਿੰਘ, ਕਰਮਜੀਤ ਸਿੰਘ, ਪ੍ਰਿਤਪਾਲ ਸਿੰਘ, ਨਿਰਭੈ ਸਿੰਘ, ਗੁਰਮੀਤ ਸਿੰਘ ਫੌਜੀ, ਬਲਵੰਤ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਗੁਰਦੀਪ ਧੀਮਾਨ, ਗੁਰਸਰਨ ਸਿੰਘ ਗੋਲਾ, ਸਿੱਪੀ ਧੀਮਾਨ, ਸਤਨਾਮ ਸਿੰਘ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …