`ਵਨਸ ਅਪੌਨ ਏ ਟਾਈਮ` ਵਿੱਚ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਦਸੰਬਰ ਰ (ਜਗਦੀਪ ਸਿੰਘ) – ਆਰਿਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਅਸ਼ੀਰਵਾਦ ਨਾਲ ਡਾ.
ਨੀਲਮ ਕਾਮਰਾ, ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਡਾ. ਪੁਸ਼ਪਿੰਦਰ ਵਾਲੀਆ, ਸਕੂਲ ਮੈਨੇਜਰ ਤੇ ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਦੇ ਪਲੇਪੇਨ ਨਰਸਰੀ ਅਤੇ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ ਆਪਣਾ ਸਲਾਨਾ ਸਮਾਗਮ `ਵਨਸ ਅਪੌਨ ਏ ਟਾਈਮ` ਉਰਵੀ ਆਡੀਟੋਰੀਅਮ ਵਿੱਚ ਪੂਰੇ ਜੋਸ਼ ਨਾਲ ਪੇਸ਼਼ ਕੀਤਾ ।
ਡੀ.ਏ.ਵੀ ਦੇ ਨੰਨੇ-ਮੁੰਨੇ ਸਿਤਾਰਿਆਂ ਦੁਆਰਾ ਪੇਸ਼ਕੀਤੀਆਂ ਵੱਖ-ਵੱਖ ਕਹਾਣੀਆਂ ਰਾਹੀਂ ਪਾਤਰਾਂ ਨੇ ਸਟੇਜ਼ `ਤੇ ਜੀਵਨ ਨੂੰ ਉਭਾਰਿਆ।ਬੱਚਿਆਂ ਦੁਆਰਾ ਮਾਸੂਮ ਬਿਰਤਾਂਤ ਅਤੇ ਨਾਟਕੀ ਕਹਾਣੀ ਪੇਸ਼ ਕੀਤੀ ਗਈ।ਸਿੰਡ੍ਰੇਲਾ, ਬਾਂਦਰ ਅਤੇ ਟੋਪੀਆਂ ਵਾਲਾ ਤੇ ਅਲੀ ਬਾਬਾ ਆਦਿ ਕਹਾਣੀਆਂ ਬੱਚਿਆਂ ਵਿੱਚ ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਕਲਪਨਾਤਮਕ ਸੋਚ ਦਾ ਵਿਕਾਸ ਕਰਦੀਆਂ ਹਨ।ਕਹਾਣੀਆਂ ਸਾਡੇ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਪ੍ਰਸਪਰ ਮੁਹਾਰਤ ਨੂੰ ਵਧਾਉਂਦੀਆਂ ਹਨ।
ਸ਼ੋਅ ਨੇ ਦਾਦਾ-ਦਾਦੀ, ਮਾਤਾ-ਪਿਤਾ ਅਤੇ ਬੱਚਿਆਂ ਵਿਚਕਾਰ ਮਜ਼ਬੂਤ ਰਿਸ਼ਤਾ ਬਣਾਉਣ ਲਈ ਕਹਾਣੀ ਸੁਣਾਉਣ ਦੀ ਪੁਰਾਣੀ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨ ਦਾ ਸੁਨੇਹਾ ਦਿੱਤਾ ।
ਇਸ ਪ੍ਰੋਗਰਾਮ ਦੇ ਦੋ ਸ਼ੋਅ ਸਵੇਰੇ ਅਤੇ ਸ਼ਾਮ ਨੂੰ ਵਿਖਾਏ ਗਏ।ਸਵੇਰ ਦੇ ਸ਼ੋਅ ਵਿੱਚ ਕਿਰਨ ਐਨ ਸਾਵੰਧਕਰ, ਆਈ.ਡੀ.ਈ.ਐਸ ਮੁੱਖ ਕਾਰਜ਼ਕਾਰੀ ਅਧਿਕਾਰੀ ਕੈਂਟੋਨਮੈਂਟ ਬੋਰਡ ਅੰਮ੍ਰਿਤਸਰ ਅਤੇ ਸ਼ਾਮ ਦੇ ਸ਼ੋਅ ਵਿੱਚ ਸ਼੍ਰੀਮਤੀ ਸੋਨਮ (ਆਈ.ਏ.ਐਸ), ਐਸ.ਡੀ.ਐਮ ਮਜੀਠਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਸਾਵੰਧਕਰ ਨੇ ਮਾਈਕ੍ਰੋਪਲਾਨਡ ਅਤੇ ਮਾਈਕ੍ਰੋਮੈਨੇਜਡ ਈਵੈਂਟ ਦੇ ਆਯੋਜਨ ਲਈ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਬੱਚਿਆਂ ਨੂੰ ਹਿੰਮਤ, ਦ੍ਰਿੜ-ਨਿਸਚੇ ਅਤੇ ਆਤਮ-ਵਿਸ਼ਵਾਸ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਸਲਾਹ ਦਿੱਤੀ।
ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਸ਼੍ਰੀਮਤੀ ਸੋਨਮ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਪਿ੍ਰੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੱਤੀ।ਐਡਵੋਕੇਟ ਸੁਦਰਸ਼ਨ ਕਪੂਰ, ਐਲ.ਐਮ.ਸ. ਦੇ ਸੀਨੀਅਰ ਮੈਂਬਰ ਅਤੇ ਮਾਣਯੋਗ ਸਕੂਲਾਂ ਤੇ ਕਾਲਜਾਂ ਦੇ ਚੇਅਰਮੈਨ ਨੇ ਸਵੇਰ ਦੇ ਸ਼ੋਅ ਦੀ ਪ੍ਰਧਾਨਗੀ ਕੀਤੀ।
ਡਾ. ਪੁਸ਼ਪਿੰਦਰ ਵਾਲੀਆ ਸਕੂਲ ਦੇ ਪ੍ਰਬੰਧਕ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ।ਉਨ੍ਹਾਂ ਨੇ ਪਰੀ ਕਥਾਵਾਂ ਦੇ ਥੀਮ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਮਾਤਾ-ਪਿਤਾ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਅਜ਼ਾਦ ਬਣਾਉਣ ਤਾਂ ਜੋ ਉਹ ਆਪਣੇ ਜਨੂੰਨ ਦਾ ਪਾਲਣ ਕਰਦੇ ਹੋਏ ਜਿੰਮੇਵਾਰ ਨਾਗਰਿਕ ਬਣਨ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਅਤੇ ਸਟਾਫ ਦੀ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ਕਹਾਣੀਆਂ ਬੱਚਿਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਕਿਉਂਕਿ ਇਹ ਬੁੱਧੀ ਅਤੇ ਨੈਤਿਕਤਾ ਦੇ ਬਹੁਮੁੱਲੇ ਸਬਦ ਦਿੰਦੀਆਂ ਹਨ।ਉਹਨਾਂ ਨੇ ਸਕੂਲ ਵੱਲੋਂ ਕੀਤੇ ਗਏ ਹਰ ਯਤਨ ਵਿੱਚ ਮਾਪਿਆਂ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ।ਮਾਪਿਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਸੌਣ ਦੇ ਸਮੇਂ ਕਹਾਣੀਆਂ ਪੜ੍ਹ ਕੇ ਸੁਣਾਉਣ ਤਾਂ ਜੋ ਉਹਨਾਂ ਦੀ ਕਲਪਨਾ ਅਤੇ ਖੋਜ ਸ਼ਕਤੀ ਨੂੰ ਖੰਭ ਦੇ ਕੇ ਅਭੁੱਲ ਯਾਦਾਂ ਬਣ ਸਕਣ ।
ਸਹਿ-ਪਾਠਕ੍ਰਮ ਇੰਚਾਰਜ਼ ਮਿਸ ਸ਼ਮਾ ਸ਼ਰਮਾ ਅਤੇ ਕੈਂਟ ਬ੍ਰਾਂਚ ਦੇ ਇੰਚਾਰਜ਼ ਮਿਸ ਅਨੁਰਾਧਾ ਗਰੋਵਰ ਦੇ ਅਣਥੱਕ ਯਤਨਾਂ ਨੇ ਵਿਦਿਆਰਥੀਆਂ ਨੂੰ ਵਧੀਆ ਪ੍ਰਦਰਸ਼ਨ ਕਰਨ ਵਿੱਚ ਮਦਦ ਕੀਤੀ।
Punjab Post Daily Online Newspaper & Print Media