Monday, October 12, 2026

 ਰਲਿਆ ਮਿਲਿਆ ਹੁੰਗਾਰਾ ਮਿਲਿਆ ਪੰਜਾਬ ਬੰਦ ਨੂੰ

PPN1001201516PPN1001201514
ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਬੰਦੀ ਸਿੰਘ ਦੀ ਰਿਹਾਈ ਲਈ ਅੰਬਾਲਾ ਦੇ ਗੁ: ਲਖਨੌਰ ਸਾਹਿਬ ਪਿਛਲੇ 56 ਦਿਨਾਂ ਤੋਂ ਭੁੱਖ ਹੜਤਾਲ ‘ਦੇ ਬੈਠਟ ਭਾਈ ਗੁਰਬਖਸ਼ ਦਿੰਘ ਖਾਲਸਾ ਦੀ ਹਮਾਇਤ ‘ਚ ਦਮਦਮੀ ਟਕਸਾਲ ਭਾਈ ਅਮਰੀਕ ਸਿੰਘ ਤੇ ਉਨਾਂ ਦੀਆਂ ਹਮਾਇਤੀ ਸਿੱਖ ਜਥੱਬੰਦੀਆਂ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਮਿਲਿਆ ਜੁਲਿਆ ਹੁੰਗਾਰਾ ਮਿਲਿਆ। ਬੰਦ ਧੌਰਾਨ ਜਿਥੇ ਵਿਦਿਅਕ ਅਦਾਰੇ ਬੰਦ ਰਹੇ ਉੇਥੇ ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ ਤੇ ਬਜਾਰ ਬੰਦ ਰਹੇ। ਸਿੱਖ ਜਥੇਬੰਦੀਆਂ ਵਲੋਂ ਕੱਢੇ ਜਾਣ ਵਾਲੇ ਮਾਰਚ ਨੂੰ ਉਸ ਸਮੇਂ ਪੁਲਿਸ ਨੇ ਅਸਫਲ ਬਣਾ ਦਿੱਤਾ, ਜਦ ਘੰਟਾ ਘਰ ਦੇ ਬਾਹਰ ਜਲਿਆਂਵਾਲਾ ਬਾਗ ਨੇੜੇ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਨੂੰ ਸਾਥੀਆਂ ਭਾਈ ਬਲਵੰਤ ਸਿੰਘ ਗੋਪਾਲਾ ਸਮੇਤ ਗ੍ਰਿਫਤਾਰ ਕਰ ਲਿਆ।ਸ੍ਰੀ ਦਰਬਾਰ ਸਾਹਿਬ ਨੇੜਲੇ ਬਜਾਰ ਤੇ ਦੁਕਾਨਾਂ ਬੰਦ ਰਹੀਆਂ ਅਤੇ ਸੁਲਤਾਨਵਿੰਡ ਰੋਡ ‘ਤੇ ਬੰਦ ਪੂਰਾ ਹੁੰਗਾਰਾ ਮਿਲਿਆ ਅਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਪਿੰਡ ਸੁਲਤਾਨਵਿੰਡ ਵਿੱਚ ਭਾਵੇਂ ਪਹਿਲਾਂ ਦੁਕਾਨਾਂ ਬੰਦ ਸਨ, ਪ੍ਰੰਤੂ ਬਾਅਦ ਵਿੱਚ ਬਜਾਰ ਖੁੱਲ ਗਿਆ।ਇਹ ਬੰਦ ਪੂਰਾ ਸ਼ਾਂਤਮਈ ਰਿਹਾ ਅਤੇ ਲੋਕਾਂ ਨੇ ਆਪਣੇ ਤੌਰ ‘ਤੇ ਦੁਕਾਨਾਂ ਬੰਦ ਕੀਤੀਆਂ ।PPN1001201512

PPN1001201515

PPN1001201513ਬੰਦ ਨੂੰ ਵੇਖਦਿਆਂ ਪੁਲਿਸ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਮਜਬੂਤ ਪ੍ਰਬੰਧ ਕੀਤੇ ਸਨ ਅਤੇ ਕੁੱਝ ਥਾਂਈਂ ਕਰਨ ਸੈਨਾ ਨਾਮੀ ਹਿੰਦੂ ਸੰਗਠਨ ਤੇ ਪੁਲਿਸ ਵਲੋਂ ਲੋਕਾਂ ਨੂੰ ਦੁਕਾਨਾਂ ਖੋਲਣ ਲਈ ਪ੍ਰੇਰਿਤ ਕਰਦੇ ਦੇਖੇ ਗਏ।ਅੰਮ੍ਰਿਤਸਰ ਦੇ ਨੇੜਲੇ ਕਸਬੇ ਅਟਾਰੀ, ਅਜਨਾਲਾ, ਰਮਦਾਸ ਆਦਿ ਵਿੱਚ ਮੁਕੰਮਲ ਬੰਦ ਦਿਸਿਆ।ਸੂਚਨਾ ਅਨੁਸਾਰ ਸ਼ਹਿਰ ਦੇ ਕਈ ਥਾਵਾਂ ‘ਤੇ ਪੈਟਰੋਲ ਪੰਪ ਬੰਦ ਤੇ ਕਈ ਥਾਵਾਂ ‘ਤੇ ਬੰਦ ਰਹੇ। ਕਈ ਬੈਂਕਾਂ ਦੇ ਮੁਲਾਜ਼ਮਾਂ ਨੇ ਅੱਧੇ ਸ਼ਟਰ ਸੁੱੱਟ ਕੇ ਕੰਮਕਾਜ਼ ਨਿਪਟਾਇਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply