
ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜਿਲਕਾ ਵੱਲੋ ਡਾ. ਗੋਬਿੰਦ ਰਾਮ ਲਾਈਬ੍ਰੇਰੀ ਵਿੱਚ ਲੋਹੜੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਪ੍ਰਭਾਰੀ ਕ੍ਰਿਸ਼ਣ ਅਰੋੜਾ ਨੇ ਦੱਸਿਆ ਕਿ ਪਰੋਗਰਾਮ ਦੇ ਮੁੱਖ ਮਹਿਮਾਨ ਨਵੀਨ ਕੌਸ਼ਲ, ਵਿਸ਼ੇਸ਼ ਮਹਿਮਾਨ ਦੇ ਤੌਰ ਸ਼੍ਰੀਮਤੀ ਸੁਨੀਤਾ ਗਿਲਹੋਤਰਾ ਅਤੇ ਸ਼੍ਰੀਮਤੀ ਸਰੋਜ ਖੁਰਾਨਾ ਸੀ ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀਮਤੀ ਦਿਯਾ ਖੁਰਾਨਾ ਨੇ ਕੀਤੀ।ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਥਨਾ ਨਾਲ ਕੀਤੀ ਗਈ ।ਇਸ ਉਪਰਾਂਤ ਮੁੱਖ ਮਹਿਮਾਨਾਂ ਵੱਲੌ ਦੀਪ ਪ੍ਰੱਜਵਲਿਤ ਕੀਤਾ ਗਿਆ।ਇਸ ਮੌਕੇ ਮੁੱਖ ਵਕਤਾ ਅਨਿਲ ਅੱਗਰਵਾਲ ਨੇ ਆਪਣੇ ਸੰਬੋਧਨ ਵਿੱਚ ਲੋਹੜੀ ਦੇ ਮਹੱਤਵ ਉੱਤੇ ਬਾਰੇ ਦੱਸਿਆ ਅਤੇ ਹਾਜਰੀ ਨੂੰ ਜਿਆਦਾ ਤੋਂ ਜਿਆਦਾ ਸੇਵਾ ਭਾਰਤੀ ਨਾਲ ਜੁੜਣ ਲਈ ਅਪੀਲ ਕੀਤੀ।ਇਸ ਮੌਕੇ ਬੱਚਿਆਂ ਦੁਆਰਾ ਰੰਗਾਰੰਗ ਪਰੋਗਰਾਮ ਪੇਸ਼ ਕੀਤਾ ਗਿਆ ਅਤੇ ਲੋਹੜੀ ਉੱਤੇ ਆਧਾਰਿਤ ਪ੍ਰਸ਼ਨੋੱਤਰੀ ਮੁਕਾਬਲੇ ਜਗਦੀਪ ਅਰੋੜਾ ਦੁਆਰਾ ਕਰਵਾਏ ਗਏ।ਇਸ ਮੌਕੇ ਮਹਿਮਾਨਾਂ ਨੇ ਸੇਵਾ ਭਾਰਤੀ ਦੇ ਇਸ ੳਪਰਾਲੇ ਦੀ ਸਲਾਂਘਾ ਕੀਤੀ ਅਤੇ ਆਪਣੀ ਵੱਲੋਂ ਆਰਥਕ ਸਹਿਯੋਗ ਵੀ ਕੀਤਾ ।ਪ੍ਰੋਗਰਾਮ ਦੇ ਆਖਰ ਵਿੱਚ ਸੇਵਾ ਭਾਰਤੀ ਦੇ ਪ੍ਰਧਾਨ ਸੋਹਨ ਲਾਲ ਗੋਕਲਾਨੀ ਨੇ ਸੱਬ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨਾਂ ਨੂੰ ਸਿਮਰਤੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media