ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮਹਾਨ ਅਰਥ ਸ਼ਾਸਤਰੀ, ਪਦਮ ਭੂਸ਼ਨ ਐਵਾਰਡ ਦੇ ਦੇਹਾਂਤ ‘ਤੇ ਬਹੁਜਨ ਸਮਾਜ ਪਾਰਟੀ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ।ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਤੇ ਡਾ. ਮੱਖਣ ਸਿੰਘ ਲੋਕ ਸਭਾ ਇੰਚਾਰਜ਼ ਸੰਗਰੂਰ ਨੇ ਕਿਹਾ ਕਿ ਉਹ ਇੱਕ ਸੱਚੀ ਸੁੱਚੀ ਰੂਹ ਵਾਲੇ ਨੇਕ ਇਨਸਾਨ, ਸ਼ਰੀਫ, ਤੋਲ ਕੇ ਬੋਲਣ ਵਾਲੇ, ਦੇਸ਼ ਦੀ ਅਰਥ ਵਿਵਸਥਾ ਨੂੰ ਲੀਹਾਂ ‘ਤੇ ਲਿਆਉਣ ਵਾਲੇ, ਵਿਰੋਧੀ ਪਾਰਟੀਆਂ ਤੇ ਸਾਰੇ ਧਰਮਾਂ ਜਾਤਾਂ ਦਾ ਸਤਿਕਾਰ ਕਰਨ ਵਾਲੇ ਅਤੇ ਆਪਣੇ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਨ।ਉਹਨਾਂ ਦੇ ਚਲੇ ਜਾਣ ਨਾਲ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …