ਸੰਗਰੂਰ, 17 ਜਨਵਰੀ (ਜਗਸੀਰ ਲੌਂਗੋਵਾਲ)- ਸਥਾਨਕ ਬਨਾਸਰ ਬਾਗ਼ ਮੁੱਖ ਦਫ਼ਤਰ ਵਿਖੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਲੋਹੜੀ ਨੂੰ ਸਮਰਪਿਤ ਸੰਗੀਤ ਮਈ ਸ਼ਾਮ ਦਾ ਆਯੋਜਨ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਡਾਕਟਰ ਨਰਵਿੰਦਰ ਸਿੰਘ ਕੌਸ਼ਲ, ਚੇਅਰਮੇਨ ਪਰਵੀਨ ਬਾਂਸਲ, ਬਲਦੇਵ ਸਿੰਘ ਗੋਸਲ ਸੀਨੀਅਰ ਸਰਪ੍ਰਸਤ, ਗੁਰਪਾਲ ਸਿੰਘ ਗਿੱਲ, ਸੁਰਿੰਦਰ ਪਾਲ ਗੁਪਤਾ ਆਦਿ ਸ਼ਾਮਲ ਹੋਏ।ਜਰਨਲ ਸਕੱਤਰ ਜਗਜੀਤ ਸਿੰਘ, ਸ਼ਕਤੀ ਮਿੱਤਲ ਦੇ ਨਾਲ ਰਾਜ ਕੁਮਾਰ ਅਰੋੜਾ, ਸੱਤਦੇਵ ਸ਼ਰਮਾ, ਰਾਕੇਸ਼ ਕੁਮਾਰ, ਬਾਲ ਕ੍ਰਿਸ਼ਨ, ਰਾਜ ਕੁਮਾਰ ਬਾਂਸਲ, ਨਿਰਮਲ ਸਿੰਘ ਮਾਣਾ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਮ ਸਰੂਪ ਸਿੰਘ ਅਲੀਸ਼ੇਰ, ਭੁਪਿੰਦਰ ਸਿੰਘ ਜੱਸੀ, ਲਾਭ ਸਿੰਘ ਢੀਂਡਸਾ, ਅਮਰਜੀਤ ਸਿੰਘ ਪਾਹਵਾ, ਨਰਾਤਾ ਰਾਮ ਸਿੰਗਲਾ ਆਦਿ ਨੇ ਈਸ਼ਰ ਆਏ, ਦਲਿਦਰ ਜਾਏ ਕਹਿੰਦੇ ਹੋਏ ਲੋਹੜੀ ਬਾਲ ਕੇ ਕੀਤੀ। ਉਪਰੰਤ ਜਗਜੀਤ ਸਿੰਘ ਜਨਰਲ ਸਕੱਤਰ ਨੇ ਸਾਰਿਆਂ ਦਾ ਸਵਾਗਤ ਕੀਤਾ।ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਨੇ ਲੋਹੜੀ ਦੇ ਤਿਉਹਾਰ ਦੀ ਮੌਸਮੀ, ਸਮਾਜਿਕ, ਸਭਿਆਚਾਰਕ ਪੱਖ ਅਤੇ ਦੁੱਲਾ ਭੱਟੀ ਦੇ ਕਿੱਸੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਜਦੋਂ ਕਿ ਵਾਸਦੇਵ ਸ਼ਰਮਾ, ਸੁਰਜੀਤ ਸਿੰਘ, ਗੁਰਚਰਨ ਸਿੰਘ, ਸ਼ਕਤੀ ਮਿੱਤਲ ਤੇ ਦਰਸ਼ਨਾ ਮਿੱਤਲ, ਦਰਸ਼ਨਾ ਦੇਵੀ ਆਦਿ ਨੇ ਕਵਿਤਾਵਾਂ, ਗੀਤਾਂ ਰਾਹੀਂ ਲੋਹੜੀ ਦੀਆਂ ਵਧਾਈਆਂ ਦਿੱਤੀਆਂ।ਪ੍ਰਸਿੱਧ ਕਲਾਕਾਰ ਸੰਜੀਵ ਸੁਲਤਾਨ ਅਤੇ ਉਸ ਦੀ ਸੰਗੀਤ ਮੰਡਲੀ ਨੇ ਲੋਹੜੀ ਦੇ ਗੀਤਾਂ ਤੋਂ ਸ਼ੁਰੂ ਕਰਕੇ ਗਜ਼ਲਾਂ, ਮਿਰਜ਼ਾ, ਬੋਲੀਆਂ-ਟੱਪਿਆਂ ਰਾਹੀਂ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਜੀਤ ਸਿੰਘ ਢੀਂਡਸਾ, ਜਰਨੈਲ ਸਿੰਘ ਲੁਬਾਣਾ, ਜਗਜੀਤ ਇੰਦਰ ਸਿੰਘ, ਰਾਮ ਸਰੂਪ ਮਦਾਨ, ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਪਰਮਜੀਤ ਸਿੰਘ ਟਿਵਾਣਾ, ਸੱਤਦੇਵ ਸ਼ਰਮਾ, ਕੁਲਵੰਤ ਰਾਏ ਬਾਂਸਲ, ਓ਼.ਪੀ ਅਰੋੜਾ, ਸੁਰੇਸ਼ ਗੁਪਤਾ ਆਦਿ ਨੇ ਭੰਗੜੇ ਰਾਹੀਂ ਰੰਗ ਬੰਨ੍ਹ ਦਿੱਤਾ, ਜਦੋਂਕਿ ਸੰਸਥਾ ਦੀਆਂ ਬੀਬੀਆਂ ਸੁਨੀਤਾ ਕੌਸ਼ਲ, ਸੰਤੋਸ਼ ਸਿੰਗਲਾ, ਚੰਚਲ ਗਰਗ, ਕਵਿਤਾ ਗਰਗ, ਸੁਸ਼ਮਾ ਰਾਣੀ, ਸਰੋਜ ਕੜਵਲ, ਸ਼ੋਭਾ ਗੁਪਤਾ, ਕੁਸ਼ਲਿਆ ਦੇਵੀ, ਮਹਿੰਦਰ ਕੌਰ, ਕੁਲਦੀਪ ਕੌਰ, ਨਿਰਮਲ ਕੌਰ, ਇੰਦਰਪਾਲ ਕੌਰ, ਕਮਲਪ੍ਰੀਤ ਕੌਰ, ਸਤਨਾਮ ਕੌਰ, ਲਕਸ਼ਮੀ, ਆਸ਼ਾ ਰਾਣੀ, ਸਨੇਹ ਲਤਾ, ਸੁਖਵਿੰਦਰ ਕੌਰ, ਸੁਦੇਸ਼ ਸਿੰਗਲਾ ਆਦਿ ਨੇ ਬੋਲੀਆਂ ਦੀ ਲੈਅ ਤੇ ਗਿੱਧੇ ਦੀਆਂ ਧਮਾਲਾਂ ਪਾਉਂਦਿਆਂ ਜਸ਼ਨਾਂ ਨੂੰ ਸਿਖ਼ਰ ‘ਤੇ ਪਹੁੰਚਾ ਦਿੱਤਾ।ਸੰਸਥਾ ਮੈਂਬਰਾਂ ਦੇ ਪੋਤਰੇ ਪੋਤਰੀਆਂ ਨੂੰ ਪ੍ਰਧਾਨਗੀ ਮੰਡਲ ਵਲੋਂ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।ਬਲਦੇਵ ਸਿੰਘ ਗੋਸਲ ਨੇ ਸਮੂਹ ਸੰਸਥਾ ਦੇ ਮੈਂਬਰਾਂ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਦੇਰ ਸ਼ਾਮ ਤੱਕ ਇਸ ਸੰਗੀਤਮਈ ਸਮਾਗਮ ਦਾ ਬਜ਼ੁਰਗਾਂ ਨੇ ਖੂਬ ਆਨੰਦ ਮਾਣਿਆ।
ਇਸ ਮੌਕੇ ਤੇ ਪ੍ਰੇਮ ਚੰਦ ਗਰਗ, ਹਰੀ ਦਾਸ ਸ਼ਰਮਾ, ਕੁਲਵੰਤ ਸਿੰਘ ਅਕੋਈ, ਪਵਨ ਕੁਮਾਰ ਗੁਪਤਾ, ਓ.ਪੀ ਖੀਪਲ, ਵਿਪਨ ਮਲਿਕ, ਦਵਿੰਦਰ ਗੁਪਤਾ, ਜਤਿੰਦਰ ਕੁਮਾਰ ਗੁਪਤਾ, ਪਵਨ ਕੁਮਾਰ ਬਾਂਸਲ, ਹਰਬੰਸ ਲਾਲ ਗਰਗ,ਬਲਵੰਤ ਸਿੰਘ, ਓਮ ਪ੍ਰਕਾਸ਼ ਛਾਬੜਾ, ਡਾ. ਇਕਬਾਲ ਸਿੰਘ ਸਕਰੌਦੀ, ਕੁਲਦੀਪ ਸਿੰਘ, ਸੁਖਦਰਸ਼ਨ ਸਿੰਘ ਢਿੱਲੋਂ, ਕਰਨਲ ਐਸ.ਐਸ ਚੀਮਾ, ਵੀ.ਕੇ ਦੀਵਾਨ, ਪਵਨ ਕੁਮਾਰ ਸਿੰਗਲਾ, ਨਿਰਮਲਾ ਕੁਮਾਰੀ, ਲਾਜ ਦੇਵੀ, ਕਮਲੇਸ਼ ਰਾਣੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਮੈਂਬਰ ਹਾਜ਼ਰ ਸਨ।
Check Also
ਲੋੜਵੰਦ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ
ਭੀਖੀ, 26 ਮਾਰਚ (ਕਮਲ ਜ਼ਿੰਦਲ) – ਡੇਰਾ ਸਿੱਧ ਬਾਬਾ ਬਲਵੰਤ ਮੁਨੀ ਜੀ ਦੀ ਅਪਾਰ ਕਿਰਪਾ …