Sunday, March 23, 2025

ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਮਾਇਆ ਗਾਰਡਨ ਵਿਖੇ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਬਜ਼ੁਰਗਾਂ ਦੇ ਅਸ਼ੀਰਵਾਦ ਅਤੇ ਮੰਤਰ ਉਚਾਰਨ ਦੇ ਨਾਲ ਕੀਤੀ ਗਈ।ਇਸ ਉਪਰੰਤ ਗਿੱਧੇ ਭੰਗੜੇ ਦੇ ਨਾਲ ਨਾਲ ਭਗਵਾਨ ਦੇ ਭਜਨਾਂ ਦਾ ਵੀ ਆਨੰਦ ਪ੍ਰਾਪਤ ਕੀਤਾ ਗਿਆ।ਸਾਰਿਆਂ ਨੇ ਇਕੱਠੇ ਹੋ ਕੇ ਦੋ ਮਹੀਨੇ ਬਾਅਦ ਇੱਕ ਪ੍ਰੋਗਰਾਮ ਕਰਾਉਣ ਦਾ ਫੈਸਲਾ ਕੀਤਾ ਗਿਆ।ਇਸ ਦਿਨ ਤੋਂ ਨਵੇਂ ਮੌਸਮ ਦੀ ਸ਼ੁੁਰੂਆਤ ਹੋਣ ਕਰਕੇ ਭਗਵਾਨ ਤੋਂ ਅਸ਼ੀਰਵਾਦ ਦੀ ਕਾਮਨਾ ਕੀਤੀ ਕਰਦੇ ਹੋਏ ਈਸ਼ਵਰ ਆਏ ਦਲਿਦਰ ਜਾਏ ਦੀ ਜੜ੍ਹ ਚੁਲੇ ਵਿੱਚ ਪਾਏ ਅਤੇ ਬੁਰਾਈ ਨੂੰ ਦੂਰ ਕਰਨ ਦੀ ਕਾਮਨਾ ਕੀਤੀ ਗਈ।ਪੰਜਾਬ ਦੇ ਪ੍ਰਸਿੱਧ ਕਲਾਕਾਰ ਕਰਮਜੀਤ ਅਨਮੋਲ ਨੇ ਵੀਡੀਓ ਕਾਲ ਦੇ ਜ਼ਰੀਏ ਆਪਣੀ ਹਾਜ਼ਰੀ ਲਗਵਾਈ।ਪਿੱਛਲੇ ਸਾਲ ਕਰਮਜੀਤ ਅਨਮੋਲ ਨੇ ਲਾਈਨਜ਼ ਕਲੱਬ ਰੋਇਲ ਦੇ ਫੰਕਸ਼ਨ ਵਿੱਚ ਮੈਨਨ ਪਰਿਵਾਰ ਦੇ ਲਈ ਸੁਨਾਮ ਵਿੱਚ ਆ ਕੇ ਧੂਮ ਮਚਾ ਕੇ ਆਪਣੀ ਦੋਸਤੀ ਨਿਭਾਈ ਸੀ।
ਇਸ ਮੌਕੇ ਸੁਸ਼ੀਲ ਵਸ਼ਿਸ਼ਟ, ਰੇਖਾ ਵਸ਼ਿਸ਼ਟ, ਅਮਿਤ ਕਪੂਰ, ਨੈਨਾ ਕਪੂਰ, ਮੈਨਨ ਪਰਿਵਾਰ ਵਿਚੋਂ ਪ੍ਰਦੀਪ ਮੈਨਨ, ਨੀਲਮ ਮੈਨਨ, ਸੰਜੀਵ ਮੈਨਨ, ਅੰਕਿਤਾਂ ਮੈਨਨ, ਰਾਜੀਵ ਫੂਲ, ਸੀਮਾ ਫੂਲ, ਮਨੀਸ਼ ਜ਼ਿੰਦਲ, ਮਿਨਾਕਸ਼ੀ ਜ਼ਿੰਦਲ, ਅਦਿਤੀਆ ਜ਼ਿੰਦਲ, ਵਿਜੇ ਕੁਮਾਰ, ਨੀਲਮ ਰਾਨੀ, ਚਾਰਟਡ ਅਕਾਊਂਟ ਰੋਹਿਤ ਗਰਗ, ਸੁਮੇਧਾ ਗਰਗ, ਪ੍ਰਵੀਨ ਕੁਮਾਰ, ਅੰਜੂ ਰਾਣੀ, ਰੁਲਦੂ ਰਾਮ ਗੁਪਤਾ, ਰਾਜ਼ੇਸ਼ ਗੁਪਤਾ, ਰਮਨ ਗੁਪਤਾ, ਲਾਲ ਜੀ ਗਿਆਨ ਚੰਦ, ਪ੍ਰੋਫੈਸਰ ਰਕੇਸ਼, ਮਿਨਾਕਸ਼ੀ ਰਾਣੀ, ਐਮ.ਜੀ ਗਰੁੱਪ ਦੇ ਮੈਂਬਰਾਂ ਨੇ ਭਾਗ ਲਿਆ।

 

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …