ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਓਹਾਰ ਪ੍ਰਿੰਸੀਪਲ ਡਾ. ਅੱੰਜ਼ਨਾ ਗੁਪਤਾ ਦੀ ਅਗਵਾਈ ਹੇਠ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲ ਡਾ. ਅੱੰਜ਼ਨਾ ਗੁਪਤਾ ਨੇ ਸਮੂਹ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਵਰਗ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਬਸੰਤ ਦਾ ਆਗਮਨ ਸਰਦੀ ਦੀ ਸਮਾਪਤੀ ਅਤੇ ਸੁਹਾਵਨੇ ਮੌਸਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ।ਚਾਰੇ ਪਾਸੇ ਰੰਗ ਬਿਰੰਗੇ ਫੁੱਲ ਖਿੜ ਜਾਂਦੇ ਹਨ ਮਨ ਪ੍ਰਸੰਨ ਹੋ ਜਾਂਦਾ ਹੈ।ਇਸ ਦਿਨ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸੁੱਖ ਸ਼ਾਂਤੀ ਅਤੇ ਬੌਧਿਕ ਵਿਕਾਸ ਦੀ ਪ੍ਰਾਥਨਾ ਕੀਤੀ ਜਾਂਦੀ ਹੈ।ਸਮੂਹ ਵਿਦਿਯਾਥੀਆਂ ਵਲੋਂ ਪਾਏ ਗਏ ਰੰਗ-ਬਿਰੰਗੇ ਕੱਪੜੇ ਅਤਿ ਸੁੰਦਰ ਲੱਗ ਰਹੇ ਸਨ।ਸਕੂਲਾਂ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੇ ਮਾਂ ਸਰਸਵਤੀ ਦੀ ਵੰਦਨਾ ਪੇਸ਼ ਕੀਤੀ।ਪੀਲੇ ਫੁੱਲੋਂ ਦੇ ਗੁਲਦਸਤੇ ਸਜਾਏ ਗਏ ਅਤੇ ਰੰਗਬਿਰੰਗੇ ਕਾਗਜਾਂ ਦੀਆਂ ਪਤੰਗਾਂ ਬਣਾਈਆਂ ਗਈਆਂ।ਜਿੰਨਾਂ ਉਪਰ ਲੋਗੋ ਲਿਖਿਆ ਗਿਆ ਕਿ ਚਾੲਨੀਜ਼ ਡੋਰ ਦਾ ਪ੍ਰਯੋਗ ਨਾ ਕਰਨ ਦਾ ਸੰਦੇਸ਼ ਵੀ ਦਿੱਤਾ।ਬੱਚੇ ਘਰਾਂ ਤੋਂ ਵਿਸ਼ੇਸ਼ ਪੀਲੇ ਰੰਗ ਦੀਆਂ ਖਾਣ ਪੀਣ ਦੀਆਂ ਵਸਤਾਂ ਲੈ ਕੇ ਆਏ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …