ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਡਾ. ਇੰਦਰਜੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਗਲਵਾੜਾ ਸੰਸਥਾ ਦੀ ਨਵੀਂ ਬ੍ਰਾਂਚ ਦਿੱਲੀ ਵਿਖੇ ਖੁੱਲ ਰਹੀ ਹੈ, ਜਿਸ ਦਾ ਉਦਘਾਟਨ 9 ਫਰਵਰੀ 2025 ਦਿਨ ਐਤਵਾਰ ਨੂੰ ਸਰਦਾਰਨੀ ਗੁਰਸ਼ਰਨ ਕੌਰ ਪਤਨੀ ਸਵ. ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਵਲੋਂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਇਨਟੈਕ ਨਾਲ ਇਕ ਐਮ.ਓ.ਯੂ ‘ਤੇ ਦਸਤਖਤ ਕੀਤੇ ਜਾਣਗੇ।ਜਿਸ ਵਿੱਚ ਨਵੀਂ ਅਤੇ ਪੁਰਾਤਨ ਟਕਨੀਕ ਦੇ ਸਮੇਲ ਨਾਲ ਇੱਕ ਅਜਾਇਬ ਘਰ ਉਸਾਰਿਆ ਜਾਵੇਗਾ।ਉਨ੍ਹਾਂ ਨੇ ਪਿੰਗਲਵਾੜਾ ਪਰਿਵਾਰ ਦੀਆਂ ਇਸ ਸਾਲ ਦੀਆਂ ਗਤੀਵਿਧੀਆਂ ਅਤੇ ਸਾਰੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ 26 ਜਨਵਰੀ 2025 (ਗਣਤੰਤਰ ਦਿਵਸ) `ਤੇ ਬੱਚਿਆਂ ਵੱਲੋਂ ਪੋ੍ਰਗਰਾਮ ਕੀਤਾ ਗਿਆ।ਜਿਸ ਦੇ ਵਿੱਚ ਡੈਫ ਬੱਚਿਆਂ ਨੇ ਅੰਮ੍ਰਿਤਸਰ ਸ਼ਹਿਰ ਦੀ ਗਾਂਧੀ ਗਰਾਊਂਡ ਵਿੱਚ ਸਾਈਨ (ਇਸ਼ਾਰੇ ਵਾਲੀ) ਭਾਸ਼ਾ ਨਾਲ ਰਾਸ਼ਟਰੀ ਗਾਣ ਪੇਸ਼ ਕੀਤਾ। ਸਪੈਸ਼ਲ ਬੱਚਿਆਂ ਨੇ ਹਰਮੋਨੀਅਮ ਰਾਹੀਂ ਰਾਸ਼ਟਰੀ ਗਾਣ ਗਾਇਨ ਕੀਤਾ।ਪਿੰਗਲਵਾੜਾ ਹੋਸਟਲਾਂ ਦੇ ਬੱਚਿਆਂ ਨੇ ਵਾਹਗਾ ਬਾਰਡਰ ਵਿਖੇ ਸ਼ਾਮ ਦੀ ਪਰੇਡ ਵਿੱਚ ਗੱਤਕੇ ਦਾ ਨਮਾਇਸ਼ੀ ਪ੍ਰਦਰਸ਼ਨ ਕੀਤਾ।
ਇਸ ਮੌਕੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਆਨਰੇਰੀ ਸਕੱਤਰ, ਯੋਗੇਸ਼ ਸੂਰੀ ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ, ਤਿਲਕ ਰਾਜ ਜਨਰਲ ਮੈਨੇਜਰ, ਤਜਿੰਦਰਭਾਨ ਸਿੰਘ ਬੇਦੀ ਅਤੇ ਕਈ ਹੋਰ ਸਖਸ਼ੀਅਤਾਂ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …