Friday, September 11, 2026

ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ “ਧੀਆਂ ਦੀ ਲੋਹੜੀ” ਮਨਾਈ

PPN1201201503

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ) -ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਰੋਡ ਵਿਖੇ “ਧੀਆਂ ਦੀ ਲੋਹੜੀ” ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਸ਼ਾਮਲ ਹੋਏ।ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ।ਪਿ੍ਰੰਸੀਪਲ ਮਿਸਿਜ ਰਵਿੰਦਰ ਕੌਰ ਬਮਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਆਖਿਆ।ਉਪਰੰਤ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਥੇ ਲੋਕ ਗੀਤਾਂ ਨੇ ਰੰਗ ਬੰਨ੍ਹਿਆ ਉਥੇ ਗਿੱਧੇ ਅਤੇ ਭੰਗੜੇ ਨੇ ਲੋਕਾਂ ਨੂੰ ਕੀਲੀ ਰੱਖਿਆ। ਸ੍ਰੀ ਜੋਸ਼ੀ ਨੇ ਆਪਣੇ ਸੰਬੋਧਂ ‘ਚ ਧੀਆਂ ਦੀ ਲੋਹੜੀ ਦੇ ਪ੍ਰੋਗਰਾਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਵਿਚੋਂ ਕੁਰੀਤੀਆਂ ਖਤਮ ਕਰਨ ਵੱਲ ਇਕ ਸਫਲ ਕਦਮ ਹਨ।ਸ੍ਰੀ ਅਨਿਲ ਜੋਸ਼ੀ ਜੀ ਨੇ ਕਿਹਾ ਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋ ਅੱਗੇ ਹਨ ਸਾਨੂੰ ਆਪਣੀਆਂ ਧੀਆਂ ਦੇ ਜਨਮ ਦੀ ਲੋਹੜੀ ਵੰਡ ਕੇ ਖੁਸ਼ੀ ਮਨਾਉਣੀ ਚਾਹੀਦੀ ਹੈ ਇਸ ਦੇ ਨਾਲ-ਨਾਲ ਉਹਨਾਂ ਨੇ “ਸਵੱਛ ਭਾਰਤ” ਮੁਹਿੰਮ ਨੂੰ ਸਫਲ ਬਣਾਉਣ ਲਈ ਬੱਚਿਆਂ ਅਤੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਘਰਾਂ, ਗਲੀਆਂ, ਮੁਹੱਲਿਆਂ ਨੂੰ ਸਾਫ ਰੱਖਣ ।ਉਹਨਾਂ ਨੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ। ਉਹਨਾਂ ਨੇ ਸਕੂਲ ਨੂੰ ਜਾਣ ਵਾਲੀ ਸੜਕ ਨੂੰ ਜਲਦੀ ਹੀ ਦੁਬਾਰਾ ਬਣਾਉਣ ਦਾ ਭਰੋਸਾ ਦਵਾਇਆ।ਸ੍ਰ. ਚੱਢਾ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਣ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿਣ।
ਬੱਚਿਆਂ ਨੇ ਭੁੱਗਾ ਬਾਲਿਆ, ਮੂੰਗਫਲੀ ਅਤੇ ਰਿਉੇੜੀਆਂ ਵੰਡੀਆਂ ਤੇ ਆਏ ਹੋਏ ਮਹਿਮਾਨਾਂ ਅਤੇ ਜਿਨਾਂ ਮਾਵਾਂ ਦੀਆਂ ਤਿੰਨ ਧੀਆਂ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰ. ਨਰਿੰਦਰ ਸਿੰਘ ਖੁਰਾਣਾ, ਸ੍ਰ. ਗੁਰਬਖਸ਼ ਸਿੰਘ ਮੈਬਰ ਇੰਚਾਰਜ ਅਤੇ ਡਾ. ਮਨਮੋਹਨ ਸਿੰਘ ਖੰਨਾ ਨੇ ਬੱਚੀਆਂ ਨੂੰ ਵੀ ਲੋਹੜੀ ਦਿੱਤੀ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply