ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਲ੍ਹਿਆਂਵਾਲਾ ਬਾਗ ਚੇਅਰ ਵੱਲੋਂ 13 ਅਪ੍ਰੈਲ 1919 ਨੂੰ ਹੋਏ ਕਤਲੇਆਮ ਨਾਲ ਜੁੜੀਆਂ ਘਟਨਾਵਾਂ `ਤੇ ਇੱਕ ਨਵੇਂ ਫੋਕਸ ਨਾਲ ਜਲ੍ਹਿਆਂਵਾਲਾ ਬਾਗ ਲੈਕਚਰ ਸੀਰੀਜ਼ ਦੀ ਸ਼ੁਰੂਆਤ ਕੀਤੀ।ਚੇਅਰ ਦੇ ਚੇਅਰਪਰਸਨ ਪ੍ਰੋ. ਅਮਨਦੀਪ ਬੱਲ ਨੇ ਚੇਅਰ ਦੇ ਉਦੇਸ਼ ਦੀ ਜਾਣ-ਪਛਾਣ ਕਰਵਾਈ, ਜਦੋਂ ਕਿ ਪ੍ਰੋਫੈਸਰ ਸੁਖਦੇਵ ਸਿੰਘ ਸੋਹਲ, ਸਾਬਕਾ ਮੁਖੀ ਅਤੇ ਚੇਅਰਪਰਸਨ ਗਦਰ ਚੇਅਰ ਨੇ ਲੈਕਚਰ ਦੀ ਪ੍ਰਧਾਨਗੀ ਕੀਤੀ।ਇਸ ਤੀਜੇ ਲੈਕਚਰ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਇਸ ਲੜੀ ਦੇ ਤੀਜੇ ਲੈਕਚਰ ਦੌਰਾਨ ਪ੍ਰੋਫੈਸਰ ਪਰਮਿੰਦਰ ਸਿੰਘ, ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਵੱਲੋਂ “ਰੋਲਟ ਐਕਟ ਅੰਦੋਲਨ, ਵੰਡ ਹਿੰਸਾ ਅਤੇ ਮੰਟੋ ਦੀ 1919 ਦੀ ਇੱਕ ਬਾਤ” `ਤੇ ਗੱਲ ਕਰਦਿਆਂ ਸਾਹਿਤ ਦੇ ਇਤਿਹਾਸ ਨਾਲ ਸਬੰਧ ਨੂੰ ਉਜਾਗਰ ਕਰਕੇ ਆਪਣਾ ਭਾਸ਼ਣ ਸ਼ੁਰੂ ਕੀਤਾ।ਉਨ੍ਹਾਂ ਕਿਹਾ ਕਿ ਕਿਉਂਕਿ ਸਾਹਿਤ ਸਮਾਜ ਦੇ ਮਨੁੱਖੀ ਪਹਿਲੂਆਂ ਨਾਲ ਸੰਬੰਧਿਤ ਹੈ, ਇਹ ਸਾਦਿਤ ਹਸਨ ਮੰਟੋ ਦੀਆਂ ਕਹਾਣੀਆਂ ਨੂੰ ਅਰਥ ਦਿੰਦਾ ਹੈ।ਮੰਟੋ ਦੀ ਕਹਾਣੀ 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ਨਿਹੱਥੇ ਪ੍ਰਦਰਸ਼ਨਕਾਰੀਆਂ `ਤੇ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੇ ਆਲੇ-ਦੁਆਲੇ ਘੁੰਮਦੀਆਂ ਘਟਨਾਵਾਂ ਨੂੰ ਬਿਆਨ ਕਰਦੀ ਹੈ।ਇਹ ਕਹਾਣੀ ਰੋਲਟ ਬਿੱਲਾਂ ਵਿਰੁੱਧ ਲੋਕਾਂ ਦੇ ਬਹਾਦਰੀ ਭਰੇ ਬਸਤੀਵਾਦ ਵਿਰੋਧੀ ਸੰਘਰਸ਼ ਬਾਰੇ ਹੈ, ਜੋ ਬਸਤੀਵਾਦ ਨੂੰ ਖਤਮ ਕਰਨ ਦੀ ਇੱਛਾ ਨੂੰ ਪ੍ਰਗਟ ਕਰਦਾ ਹੈ।ਮੰਟੋ ਨੇ ਇਹ ਕਹਾਣੀ 1954 ਵਿੱਚ ਲਿਖੀ ਸੀ।ਉਸ ਸਮੇਂ ਉਹ ਪਾਕਿਸਤਾਨ ਵਿੱਚ ਰਹਿ ਰਿਹਾ ਸੀ, ਪਰ ਵੰਡ ਦਾ ਵਿਰਲਾਪ ਕਰ ਰਿਹਾ ਸੀ ਅਤੇ ਕਿਵੇਂ ਉਨ੍ਹਾਂ ਦੇ ਹੱਥ ਇੱਕ ਅਜਿਹੇ ਸ਼ਹਿਰ ਵਿੱਚ ਖੂਨ ਨਾਲ ਰੰਗੇ ਹੋਏ ਸਨ, ਜਿਥੇ ਉਹ 1919 ਵਿੱਚ ਅੰਗਰੇਜ਼ਾਂ ਵਿਰੁੱਧ ਇਕੱਠੇ ਹੋਏ ਸਨ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …