Thursday, March 5, 2026

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਬੰਧੀ ਮਹਾਨ ਕੀਰਤਨ ਦਰਬਾਰ

PPN1201201510

ਜੰਡਿਆਲਾ ਗੁਰੂ, 12 ਜਨਵਰੀ (ਹਰਿੰਦਰਪਾਲ ਸਿੰਘ) – ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆ ਵਲੋਂ ਭਾਈ ਘਨ੍ਹਈਆ ਜੀ ਦੇ ਅਸਥਾਨ ਤੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ।ਸ਼ਾਮ 5 ਵਜੇ ਆਰੰਭ ਹੋਏ ਸਮਾਗਮ ਵਿਚ ਪਹਿਲੀ ਵਾਰ ਰਾਗਾਂ ਵਿੱਚ ਬੋਲੀ ਗਈ ਦਸਮ ਗ੍ਰੰਥ ਦੀ ਬਾਣੀ ਨੇ ਸੰਗਤਾਂ ਵਿਚ ਉਤਸਾਹ ਭਰੀ ਰੱਖਿਆ ਅਤੇ ਸੰਗਤਾਂ ਨੂੰ ਦੇਰ ਰਾਤ 11.30 ਵਜੇ ਤੱਕ ਬੈਠਣ ਨੂੰ ਮਜਬੂਰ ਕੀਤਾ।ਕੀਰਤਨ ਸਮਾਗਮ ਵਿਚ ਸ਼ਾਮਿਲ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਗਿਆਨੀ ਪੂਰਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਉੱਪਰ ਚਾਨਣਾ ਪਾਉਂਦੇ ਹੋਏ ਸਮੂਹ ਸੰਗਤ ਨੂੰ ਅੰਮ੍ਰਿਧਾਰੀ ਹੋਕੇ ਖਾਲਸਾ ਕੋਮ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਆ।ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਅਤੇ ਸ਼੍ਰੋਮਣੀ ਹਜੂਰੀ ਰਾਗੀ ਭਾਈ ਬਲਬੀਰ ਸਿੰਘ ਜੀ ਨੇ ਦਸਮ ਗ੍ਰੰਥ ਦੀ ਬਾਣੀ ਉੱਪਰ ਰਾਗਾਂ ਦੇ ਸੂਰ ਵਿਚ ਕਥਾ ਅਤੇ ਕੀਰਤਨ ਕਰਦੇ ਹੋਏ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜਨ ਵਾਲਿਆਂ ਕੋਲ ਬ੍ਰਹਮ ਗਿਆਨ ਹੁੰਦਾ ਹੈ।ਉਨਾਂ ਕਿਹਾ ਕਿ ਅੰਮ੍ਰਿਧਾਰੀ ਸਿੰਘ ਜੋ ਖਾਲਸੇ ਦੇ ਬਾਣੇ ਵਿਚ ਸੱਜਦਾ ਹੈ ਉਸ ਕੋਲੋ ਮੋਤ ਵੀ ਡਰਦੀ ਹੈ।ਭਾਈ ਸਾਹਿਬ ਦੀ ਜੋਸ਼ੀਲੀ ਵਿਆਖਿਆ ਨੇ ਸੰਗਤਾਂ ਵਿਚ ਜੋਸ਼ ਪੈਦਾ ਕਰਦੇ ਹੋਏ ਜੈਕਾਰਿਆ ਦੀ ਗੂੰਜ ਨਾਲ ਸਮਾਗਮ ਵਿਚ ਦਸਮ ਗ੍ਰੰਥ ਦੀ ਬਾਣੀ ਬਾਰੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਸ੍ਰ: ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਵਲੋਂ ਛੋਟੇ ਬੱਚਿਆ ਨੂੰ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਸਵਾਲ-ਜਵਾਬ ਕੀਤੇ ਅਤੇ ਜੇਤੂ ਬੱਚਿਆ ਨੂੰ ਇਨਾਮ ਵੰਡੇ। ਅਮਰੀਕ ਸਿੰਘ ਐਡਵੋਕੇਟ ਵਲੋਂ ਸਮੂਹ ਆਏ ਪਤਵੰਤੇ ਸੱਜਣਾਂ ਨੁੰ ਸਨਮਾਨਿਤ ਕੀਤਾ ਗਿਆ।

ਸਮਾਗਮ ਵਿਚ ਹੋਰਨਾ ਤੋਂ ਇਲਾਵਾ ਸ੍ਰੀ ਮਾਨ ਸੰਤ ਬਾਬਾ ਅਨੂਪ ਸਿੰਘ ਜੀ ਕਾਰ ਸੇਵਾ ਹਜੂਰ ਸਾਹਿਬ ਵਾਲੇ, ਗੁਰਪ੍ਰੀਤ ਸਿੰਘ ਮੀਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਡਾ: ਸ਼ੈਲਜਾ ਗੁਪਤਾ ਭਾਈ ਘਨ੍ਹਈਆ ਚੈਰੀਟੇਬਲ ਹਸਪਤਾਲ, ਡਾ: ਮਾਧਵ ਗੁਪਤਾ ਐਮ.ਡੀ, ਐਡਵੋਕੇਟ ਅਮਨਦੀਪ ਸਿੰਘ, ਚਰਨਜੀਤ ਸਿੰਘ ‘ਭੀਚਾ’ ਪ੍ਰਧਾਨ ਲੰਗਰ ਕਮੇਟੀ, ਸੋਹੰਗ ਸਿੰਘ, ਵਰਿੰਦਰ ਸਿੰਘ, ਐਡਵੋਕੇਟ ਬਿਕਰਮ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਰਣਧੀਰ ਸਿੰਘ, ਪਰਮਜੀਤ ਸਿੰਘ, ਬੀਬੀ ਜਸਮੀਤ ਕੋਰ, ਜਰਨੈਲ ਸਿੰਘ, ਰਘਬੀਰ ਸਿੰਘ, ਸਤਨਾਮ ਸਿੰਘ, ਹਰਸਿਮਰਨ ਕੋਰ, ਗੁਰਪ੍ਰੀਤ ਕੋਰ, ਹਰਸਿਮਰਨ ਸਿੰਘ, ਗੁਰਦਿਆਲ ਸਿੰਘ, ਹਰਦੀਪ ਕੋਰ, ਪ੍ਰਭ ਕੋਰ, ਜਸਲੀਨ ਕੋਰ, ਰੁਪਿਂਦਰ ਕੋਰ,ਪਰਮਜੀਤ ਕੋਰ, ਸੁਰਿੰਦਰ ਕੋਰ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਭਿਨਕੀ, ਸੁਖਦੀਪ ਸਿੰਘ, ਹਰਕੀਰਤ ਸਿੰਘ, ਸਿਮਰਨ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਿਰ ਸਨ।ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਮੁੱਹਲਾ ਨਿਵਾਸੀਆਂ ਵਲੋਂ ਸੰਗਤ ਲਈ ਚਾਹ ਦਾ ਵੀ ਪ੍ਰਬੰਧ ਕੀਤਾ ਗਿਆ ਸੀ।ਸਿੱਖ ਯੂਥ ਵਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਸੀ।ਰਾਮਸ਼ਰਨਜੀਤ ਸਿੰਘ ਦੇ ਜੱਥੇ ਵਲੋਂ ਜੋੜਿਆ ਦੀ ਸੇਵਾ ਕੀਤੀ ਗਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply