ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਮਾਲਵੇ ਦੀ ਸਿਰਕੱਢ ਸਮਾਜ ਸੇਵੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਵਲੋਂ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਦਰਵੇਂ ਖੂਨਦਾਨ ਕੈਂਪ ਦਾ ਆਯੋਜਨ 16 ਤੇ 17 ਮਾਰਚ ਨੂੰ ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਰ ਚੀਮਾਂ ਵਿਖੇ ਕੀਤਾ ਗਿਆ, ਜਿਸ ਵਿੱਚ ਨੌਜਵਾਨ ਵਰਗ ਔਰਤਾਂ ਅਤੇ ਮਰਦਾਂ ਸਮੇਤ ਬਜੁਰਗਾਂ ਨੇ ਵੀ ਪੂਰੀ ਹਿੰਮਤ ਨਾਲ ਖੂਨਦਾਨ ਕੀਤਾ, ਸੋਸ਼ਲ ਸਾਈਟਾਂ ਤੇ ਨਿੱਤ ਦਿਨ ਪੰਜਾਬ ਦੇ ਗਭਰੂਆਂ ਨੂੰ ਜੋ ਇਹ ਕਹਿ ਕੇ ਭੰਡਦੇ ਹਨ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੀ ਹੈ ਉਸ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਪੰਜਾਬ ਦੇ ਨੌਜਵਾਨਾਂ ਨੇ ਉਤਸ਼ਾਹ ਭਰੇ ਲਹਿਜ਼ੇ ਵਿੱਚ ਅੱਗੇ ਤੋਂ ਵੀ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਲਾਕੇ ਦੇ ਹਰ ਵਰਗ ਦੇ ਨੁਮਾਇੰਦਿਆਂ ਨੇ ਆਪਣੀ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚ ਸਮੁੱਚਾ ਪੱਤਰਕਾਰ ਭਾਈਚਾਰਾ, ਬਿਜ਼ਨਸਮੈਨ, ਡਾਕਟਰ ਸਾਹਿਬਾਨ, ਵਿਦਿਅਕ ਅਦਾਰੇ, ਰਾਜਨੀਤਕ ਪਾਰਟੀਆਂ, ਬੁਧੀਜੀਵੀਆਂ, ਵਾਤਾਵਰਨ ਪ੍ਰੇਮੀਆਂ ਨੇ ਵੀ ਹਿੱਸਾ ਲਿਆ।ਆਏ ਸਾਰੇ ਮਹਿਮਾਨਾਂ ਨੇ ਖੂਨਦਾਨ ਕਰਨ ਆਏ ਖੂਨਦਾਨੀਆਂ ਲਈ ਉਤਸ਼ਾਹ ਵਧਾਊ ਸ਼ਬਦ ਬੋਲ ਕੇ ਪਿੱਠ ‘ਤੇ ਥਾਪੜਾ ਦਿੱਤਾ।ਜੋੜ ਮੇਲੇ ਦੌਰਾਨ ਵਿੱਕੀ ਆਸਟ੍ਰੇਲੀਆ ਦੀ ਟੀਮ ਨਵਦੀਪ ਕਲੇਰ, ਮਨਜੀਤ ਸਿੰਘ, ਜੱਗੀ ਧੂਰੀ, ਯਾਦੂ ਆਸਟ੍ਰੇਲੀਆ ਨੇ ਸਾਰੇ ਕਲੱਬ ਮੈਂਬਰਾਂ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਖੂਨਦਾਨ ਕੈਂਪ ਲਗਾਉਣ ਦੀਆਂ ਵਧਾਈਆਂ ਦਿੱਤੀਆਂ।ਇਸ ਸਮੇਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਕੈਬਨਿਟ ਮੰਤਰੀ ਅਤੇ ਸੂਬਾ ਪ੍ਰਧਾਨ ਆਪ ਅਮਨ ਅਰੋੜਾ, ਅਰਵਿੰਦ ਖੰਨਾ ਸੰਗਰੂਰ, ਬਾਬੂ ਰਜਿੰਦਰ ਦੀਪਾ ਸੁਨਾਮ, ਜਸਵਿੰਦਰ ਧੀਮਾਨ, ਦਮਨ ਬਾਜਵਾ, ਵਿਨਰਜੀਤ ਗੋਲਡੀ, ਰਾਹੁਲਇੰਦਰ ਸਿੱਧੂ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਸੁਰਿੰਦਰਪਾਲ ਸਿੰਘ ਸਿਬੀਆ ਗਿਆਨ ਸਿੰਘ ਮਾਨ ਸਤੌਜ, ਬੀਰਬਲ ਸਿੰਘ ਪ੍ਰਧਾਨ ਨਗਰ ਪੰਚਾਇਤ ਚੀਮਾਂ, ਮਨਪ੍ਰੀਤ ਮਨੀ ਮੀਤ ਪ੍ਰਧਾਨ ਜੰਗੀਰ ਸਿੰਘ ਰਤਨ ਪਹੁੰਚੇ ਤੇ ਹਰ ਸਾਲ ਦੀ ਤਰ੍ਹਾਂ ਰਿਫਰੈਸ਼ਮੈਂਟ ਦੀ ਸੇਵਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਕੀਤੀ।ਸੰਸਥਾ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਚਮਕੌਰ ਸਿੰਘ ਅਤੇ ਹਰਜੀਤ ਸਿੰਘ ਬਬਲੀ ਨੇ ਦੱਸਿਆ ਕਿ ਕੈਂਪ ਵਿੱਚ ਵੀਹ ਔਰਤਾਂ ਤੋਂ ਇਲਾਵਾ 269 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ।ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਤੋਂ ਇਲਾਵਾ ਮੈਡਲ, ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ।
Check Also
ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …