Saturday, September 12, 2026

ਸੰਤ ਕਬੀਰ ਪਾਲੀਟੈਕਨਿਕ ਕਾਲਜ ਵਿੱਚ ਮਨਾਇਆ ਲੋਹੜੀ ਦਾ ਤਿਓਹਾਰ

PPN1401201508

ਫਾਜ਼ਿਲਕਾ, 13 ਜਨਵਰੀ (ਵਿਨੀਤ ਅਰੋੜਾ) – ਸਥਾਨਕ ਸੰਤ ਕਬੀਰ ਪਾਲੀਟੈਕਨਿਕ ਕਾਲਜ ਵਿਚ ਲੋਹੜੀ ਦਾ ਤਿਓੁਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਿੰਸੀਪਲ ਰਜ਼ਨੀਸ਼ ਛੋਕਰਾ, ਡੀਕੇ ਗਰਗ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਲੋਹੜੀ ਦੇ ਤਿਓਹਾਰ ਨੂੰ ਬਾਖੂਬੀ ਮਨਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਗੁਰਸੀਰਤ ਕੌਰ, ਕਿਰਨਪਾਲ ਕੌਰ, ਸ਼ਿਲਪਾ, ਮੁਕੇਸ਼ ਤੇ ਮਨਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ।ਕਾਲਜ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਓਹਾਰ ਦਾ ਮਹੱਤਵ ਦੱਸਿਆ ਗਿਆ। ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤਿਓਹਾਰ ਮਨਾਉਣ ਦਾ ਅਸਲ ਮਕਸਦ ਗਿਲੇ ਸ਼ਿਕਵੇ ਭੁਲਾ ਕੇ ਆਪਸੀ ਸਾਂਝ ਪੈਦਾ ਕਰਨਾ ਹੁੰਦਾ ਹੈ। ਹਰ ਤਿਓਹਾਰ ਸਾਨੂੰ ਇੰਨਸਾਨੀਅਤ, ਪ੍ਰੇਮ ਪਿਆਰ ਤੇ ਸਮਾਜਿਕ ਭਾਈਚਾਰੇ ਨੂੰ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਾਲਜ ਸਟਾਫ ਤੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਸਾਨੂੰ ਸਭ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਅਸੀ ਸਭ ਮਿਲ ਕੇ ਸਵੱਛ ਭਾਰਤ ਅਭਿਆਨ ਤਹਿਤ ਆਪਣੇ ਚੌਗਿਰਦੇ ਨੂੰ ਸਾਫ ਰੱਖਾਂਗੇ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦਾ ਭਰਪੂਰ ਯੋਗਦਾਨ ਰਿਹਾ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply