Thursday, March 26, 2026

13 ਤੋਂ 17 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ਸਾਡਾ ਜਲ ਸਾਡਾ ਜੀਵਨ ਸਪਤਾਹ – ਮਾਨ

ਜਿਲ੍ਹੇ ਦੇ ਇਕ ਪਿੰਡ ਦੀ ਜਲ ਗ੍ਰਾਮ ਵੱਜੋਂ ਚੋਣ ਕੀਤੀ ਜਾਵੇਗੀ

PPN1401201509

ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਕੇਂਦਰ ਸਰਕਾਰ ਵੱਲੋਂ ਸਾਡਾ ਜਲ ਸਾਡਾ ਜੀਵਨ ਸਪਤਾਹ 13 ਤੋਂ 17 ਜਨਵਰੀ ਤੱਕ ਸਾਰੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ ਤੇ ਇਸ ਤਹਿਤ ਪੰਜਾਬ ਦੇ 22 ਜਿਲ੍ਹੇ ਕਵਰ ਕੀਤੇ ਜਾਣੇ ਹਨ ।ਇਸੇ ਲੜੀ ਦੇ ਵਿਚ ਅੱਜ ਇਕ ਮੀਟਿੰਗ ਜਿਲ੍ਹਾ ਪ੍ਰੰਬਧਕੀ ਕੰਪਲੈਕਸ ਦੇ ਮੀਟਿੰਗ ਹਾਲ ਦੇ ਵਿਚ ਹੋਈ।ਇਸ ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਕੀਤੀ।ਇਸ ਵਿਚ ਵੱਖ ਵੱਖ ਵਿਭਾਗਾਂ ਤੋਂ ਆਂਏ ਇੰਜੀਨੀਅਰ, ਸਾਂਇਸਦਾਨਾਂ ਨੇ ਆਪਣੇ ਵਿਚਾਰ ਰੱਖੇ।ਕੇਂਦਰੀ ਭੂਮੀ ਜਲ ਬੋਰਡ ਚੰਡੀਗੜ੍ਹ ਤੋਂ ਆਏ ਸ. ਜੀ.ਪੀ. ਸਿੰਘ ਨੇ ਆਪਣੇ ਵਿਚਾਰ ਇਸ ਮੀਟਿੰਗ ਵਿਚ ਰੱਖੇ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਅਧਿਆਪਕ ਅਤੇ ਐਨ.ਜੀ.ਓ. ਨੇ ਭਾਗ ਲਿਆ।

ਸਾਡਾ ਜਲ ਸਾਡਾ ਜੀਵਨ ਪ੍ਰੋਗਰਾਮ ਤਹਿਤ ਇਹ ਤਜ਼ਵੀਜ਼ ਕੀਤਾ ਜਾਂਦਾ ਹੈ ਕਿ ਹਰੇਕ ਜਿਲ੍ਹੇ ਵਿਚ ਇੱਕ ਇਕ ਦਿਨ ਦੀ ਕਾਰਜਸ਼ਾਲਾ ਕੀਤੀ ਜਾਵੇ, ਜਿਸ ਵਿਚ ਸਾਇੰਖ਼ਸਦਾਨ, ਇੰਜੀਨੀਅਰ, ਪੰਚਾਇਤੀ ਰਾਜ ਸੰਸਥਾਵਾਂ, ਜਲ ਸਮੂਹ ਅਤੇ ਜਨ ਸਿਹਤ ਅਧਿਕਾਰੀ, ਖੇਤੀਬਾੜੀ ਅਫਸਰ, ਬਲਾਕ ਵਿਕਾਸ ਅਧਿਕਾਰੀ, ਸਟੇਕ ਹੋਲਡਰ ਤੇ ਗੈਰ ਸਰਕਾਰੀ ਸੰਸਥਾਵਾਂ ਪਾਣੀ ਦੀ ਸਾਂਭ ਸੰਭਾਲ ਬਾਰੇ ਦੱਸਣਗੇ।ਇਸ ਦੇ ਨਾਲ ਹੀ ਵਿਕਾਸ ਕਾਰਣ ਪਾਣੀ ਦੀ ਮੰਗ ਵਿਚ ਵਾਧੇ ਤੇ ਸਾਂਭ ਸੰਭਾਲ ਦੇ ਹਲ ਲੱਭਣ ਤੇ ਭਵਿੱਖ ਵਿਚ ਅਪਣਾਏ ਜਾਣ ਵਾਲੇ ਤਰੀਕੇ/ਰਸਤਿਆਂ ਦਾ ਮਾਨ ਚਿਤਰ ਤਿਆਰ ਕਰਨਗੇ । ਸਕੂਲਾਂ ਦੇ ਬੱਚੇ ਇਸ ਗੋਸ਼ਠੀ ਦਾ ਜਰੂਰੀ ਹਿੱਸਾ ਹੋਣਗੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਪਾਣੀ ਦੀ ਸੰਭਾਲ ਤੇ ਬਚਾਉਣ ਦੀ ਜਾਣਕਾਰੀ ਹੋ ਸਕੇ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਇਕ ਪਿੰਡ ਨੂੰ ਜਲ ਗ੍ਰਾਮ ਵੱਜੋਂ ਜਿਲ੍ਹੇ ਵਿਚ ਚੁਣਣਾ ਹੈ ਜਿਸ ਵਿਚ ਵੱਧ ਤੋਂ ਵੱਧ ਮੁਸ਼ਕਲਾਂ ਹੋਣ ਤੇ ਜਿਸ ਦੀ ਸਾਂਭ ਸੰਭਾਲ ਕੇਂਦਰ ਸਰਕਾਰ ਕਰੇਗੀ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply