Saturday, September 12, 2026

ਦੀਪ ਇੰਸਟੀਚਿਊਟ ਆਫ ਨਰਸਿੰਗ ‘ਚ ‘ਧੀਆਂ ਦੀ ਲੋਹੜੀ’ ਸਬੰਧੀ ਸਮਾਗਮ

PPN1401201510

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਲਹਿਰਾ ਮੁਹੱਬਤ ਵਿਖੇ ਦੀਪ ਇੰਸਟੀਚਿਊਟ ਆਫ ਨਰਸਿੰਗ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਧੀਆਂ ਦੀ ਲੋਹੜੀ ਨੂੰ ਸਮਰਪਿਤ ਸਮਾਗਮ ਵੀ ਕਰਾਇਆ ਗਿਆ।ਇਸ ਮੌਕੇ ਸੰਸਥਾ ਦੇ ਐਮ.ਡੀ ਮਨਦੀਪ ਸਿੰਘ ਢਿੱਲੋਂ ਨੇ ਲੋਹੜੀ ਦੇ ਸਮਾਗਮ ਸਮੇਂ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਤੇ ਸਟਾਫ ਨੂੰ ਰਿਊੜੀਆਂ ਵੰਡੀਆਂ ਤੇ ਵਧਾਈ ਦਿੱਤੀ।ਇਸ ਸਮੇਂ ਉਨ੍ਹਾਂ ਕਿਹਾ ਕਿ ਧੀਆਂ ਦੀਆਂ ਲੋਹੜੀਆਂ ਮਨਾਉਣ ‘ਚ ਵੱਧ ਰਹੀ ਰੁਚੀ ਨੂੰ ਤੇ ਸਮਾਜ ਦੀ ਬਦਲ ਰਹੀ ਸੋਚ ਨੂੰ ਧੀਆਂ ਦੇ ਉਜਲੇ ਭਵਿੱਖ ਲਈ ਇੱਕ ਉਸਾਰੂ ਕਦਮ ਕਿਹਾ ਹੈ।ਕਿਉਂਕਿ ਜੱਗ ਜਨਣੀ ਕਹਿ ਕੇ ਔਰਤ ਨੂੰ ਸਾਡੇ ਗੁਰੂਆਂ ਪੀਰਾਂ ਨੇ ਵੀ ਬਾਣੀ ਵਿੱਚ ਵੀ ਪ੍ਰਸ਼ੰਸਾ ਕੀਤੀ ਗਈ ਹੈ।ਇਸ ਸਮੇਂ ਲੜਕੀਆਂ ਨੇ ਗਿੱਧਾ ਤੇ ਪੰਜਾਬੀ ਸੱਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਦੀ ਚੰਗੀ ਪੇਸ਼ਕਾਰੀ ਕਰਕੇ ਆਨੰਦ ਮਾਣਿਆ।ਇਸ ਮੌਕੇ ਪ੍ਰਿੰਸੀਪਲ ਰਾਜਿੰਦਰਪਾਲ ਕੌਰ,ਵਾਈਸ ਪ੍ਰਿੰਸੀਪਲ ਪ੍ਰਦੀਪ ਕੌਰ,ਸੁਖਪਾਲ ਕੌਰ,ਜਸਪ੍ਰੀਤ ਕੌਰ,ਪਾਇਲ ਮੌਗਾਂ ਤੇ ਸਮੂਹ ਸਟਾਫ ਵੀ ਹਾਜਰ ਸੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply