Tuesday, April 29, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਧੂਮਧਾਮ ਨਾਲ ਮਨਾਇਆ ਵੈਸਾਖੀ ਦਾ ਤਿਓਹਾਰ

ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵੈਸਾਖੀ ਦੇ ਸਬੰਧੀ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ‘ਸਾਡਾ ਵਿਰਸਾ ਸਾਡਾ ਪੰਜਾਬ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਡਾ. ਅੰਜ਼ਨਾ ਗੁਪਤਾ ਨੇ ਸਭ ਵਿਦਿਅਰਥੀਆਂ ਤੇ ਅਧਿਆਪਕਾਂ ਸਮੇਤ ਸਮੂਹ ਕਮਰਮਚਾਰੀ ਵਰਗ ਨੂੰ ਵੈਸਾਖੀ ਦੇ ਤਿਓਹਾਰ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਵੈਸਾਖੀ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਇਤਿਹਾਸਕ ਤਿਓਹਾਰ ਹੈ, ਜੋ ਧਾਰਮਿਕ ਅਤੇ ਸਮਾਜਿਕ ਵੀ ਹੈ।ਦੇਸ਼ ਦੇ ਅੰਨਦਾਤਾ ਅਰਥਾਤ ਕਿਸਾਨ ਇਸ ਦਿਨ ਆਪਣੇ ਖੇਤਾਂ ਵਿੱਚ ਖੜੀ ਕਣਕ ਦੀ ਸੁਨਹਿਰੀ ਫਸਲ ਕੀ ਕਟਾਈ ਸ਼ੁਰੂ ਕਰਦੇ ਹਨ ਅਤੇ ਨੱਚ-ਗਾ ਕੇ ਆਪਣੀ ਪ੍ਰਸੰਨਤਾ ਪ੍ਰਗਟ ਕਰਦੇ ਹਨ।ਮਾਨਵਤਾ ਦੀ ਰਾਖੀ ਅਤੇ ਅਤਿਆਚਾਰ ਦਾ ਨਾਸ਼ ਕਰਨ ਲਈ ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਇਹ ਦਿਨ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਵੀ ਹੈ, ਇਸ ਦਿਨ 1919 ‘ਚ ਜਲਿਆਂਵਾਲੇ ਬਾਗ ‘ਚ ਜਨਰਲ ਡਾਯਰ ਨੇ ਨਿਰਦੋਸ਼ ਭਾਰਤੀਆਂ ‘ਤੇ ਗੋਲੀਆਂ ਬਰਸਾ ਕੇ ਅਨੇਕਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ।ਉਸ ਦਿਨ ਨੂੰ ਯਾਦ ਕਰ ਕੇ ਅੱਜ ਵੀ ਦੇਸ਼ ਦੇ ਲੋਕਾਂ ਦਾ ਖੂਨ ਖੌਲ ਉਠਦਾ ਹੈ।ਸਾਨੂੰ ਸਭ ਨੂੰ ਇਸ ਦਿਨ ਦਾ ਮਹੱਤਵ ਸਮਝਦੇ ਹੋਏ ਖੁਸ਼ੀਆਂ ਮਨਾਉਣ ਦੇ ਨਾਲ-ਨਾਲ ਜਲਿਆਂਵਾਲੇ ਬਾਗ ਜਾ ਕੇ ਸ਼ਹੀਦਾਂ ਨੂੰ ਨਮਨ ਵੀ ਕਰਨਾ ਚਾਹੀਦਾ ਹੈ ।
ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਵੈਸਾਖੀ ਦੇ ਮਹੱਤਵ ਬਾਰੇ ਦੱਸਿਆ।ਢੋਲ ਦੀ ਥਾਪ ‘ਤੇ ਪੰਜਾਬੀ ਲੋਕ ਨਾਚ ਭੰਗੜਾ ਅਤੇ ਪੰਜਾਬੀ ਲੋਕ ਬੋਲੀਆਂ ਪਾ ਕੇ ਪਾਇਆ ਮੁਟਿਆਰਾਂ ਦਾ ਗਿੱਧਾ ਵੀ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੇ।ਰੰਗ-ਬਿਰੰਗੇ ਪੰਜਾਬੀ ਪਹਿਰਾਵੇ ‘ਚ ਸੱਜੇ ਬੱਚਿਆਂ ਨੇ ਸਭ ਦਾ ਮਨ ਮੋਹ ਲਿਆ।ਸਕੂਲ ਦੇ ਕਲਾਸ ਪਹਿਲੀ ਤੋਂ ਬਾਰ੍ਹਵੀਂ ਦ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ।ਪੰਜਾਬੀ ਸਭਿਆਚਾਰ ਦੀ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵਲੋਂ ਸੁੰਦਰ ‘ਛੱਜ’, ਪੰਜਾਬੀ ਗਹਿਣੇ, ਮਟਕੀਆਂ, ਪੱਖੀਆਂ, ਚਰਖੇ ਅਤੇ ਅਨੇਕ ਵਸਤਾਂ ਹੱਥਾਂ ਨਾਲ ਤਿਆਰ ਕੀਤੇ ਗਏ ਸਨ।ਪੁਰਾਣੇ ਸਮੇਂ ਦੇ ਪਿੱਤਲ ਦੇ ਬਰਤਨ, ਫੁਲਕਾਰੀਆਂ, ਪੰਜਾਬੀ ਪਹਿਰਾਵਾ, ਰਸੋਈ ਦਾ ਪ੍ਰਦਰਸ਼ਨ ਪੰਜਾਬੀ ਸਭਿਅਤਾ ਦੀ ਅਦੱਭੁਤ ਨਜ਼ਾਰਾ ਪੇਸ਼ ਕਰ ਰਿਹਾ ਸੀ।

Check Also

ਖਾਲਸਾ ਕਾਲਜ ਵਿਖੇ ‘ਕਰੀਅਰ ਪੇ ਚਰਚਾ’ ਵਿਸ਼ੇ ’ਤੇ ਵਰਕਸ਼ਾਪ-ਕਮ-ਸਿਖਲਾਈ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ …