Saturday, April 26, 2025
Breaking News

ਵਿਰਸਾ ਵਿਹਾਰ ’ਚ ਮਨਾਇਆ ਗਿਆ ਵਿਸਾਖੀ ਮੇਲਾ

ਅੰਮ੍ਰਿਤਸਰ, 14 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮਿਤਸਰ ਵੱਲੋਂ 13 ਅਪ੍ਰੈਲ ਵਿਸਾਖੀ ਦਿਹਾੜੇ ਨੂੰ ਸਮਰਪਿਤ ਗਿੱਧੇ, ਭੰਗੜੇ ਅਤੇ ਗੀਤ-ਸੰਗੀਤ ਦੇ ਸਮਾਗਮ ਦਾ ਆਯੋਜਨ ਕੀਤਾ ਗਿਆ।ਸਥਾਨਕ ਕਲਾਕਾਰਾਂ ਨੇ ਆਪਣੀ ਕਲਾ ਨਾਲ ਰੰਗ ਬੰਨਿਆ।ਸਮਾਗਮ ਦੇ ਸ਼ੁਰੂ ਵਿੱਚ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਆਏ ਕਲਾਕਾਰਾਂ, ਅਦੀਬਾਂ ਤੇ ਕਲਾ ਪ੍ਰੇਮੀਆਂ ਨੂੰ ਵਿਸਾਖੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ।ਇਸ ਸਮਾਗਮ ਵਿੱਚ ਸਟੈਪ ਇੰਨ ਰਿਧਮ ਅਕੈਡਮੀ ਦੇ ਸੰਚਾਲਕ ਰਮਨ ਖੁੱਲਰ ਅਤੇ ਐਮ-2 ਭੰਗੜਾ ਅਕੈਡਮੀ ਦੇ ਸੰਚਾਲਕ ਹਰਪ੍ਰੀਤ ਸਿੰਘ ਦੇ ਬੱਚਿਆ ਨੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆ ਕੀਤੀਆਂ।ਅਦਾਕਾਰ ਗੁਰਤੇਜ ਮਾਨ ਅਤੇ ਕੁਸ਼ਾਗਰ ਕਾਲੀਆ ਨੇ 1699 ਦੀ ਵਿਸਾਖੀ ਨੂੰ ਸਮਰਪਿਤ ਧਾਰਿਮਕ ਕਵਿਤਾ ਤੇ ਗੀਤ ਪੇਸ਼ ਕੀਤਾ।ਕੇਵਲ ਕ੍ਰਿਸ਼ਨ ਨੇ 13 ਅਪ੍ਰੈਲ 1919 ਵਿੱਚ ਵਾਪਰੇ ਜਲ੍ਹਿਆ ਵਾਲਾ ਖ਼ੂਨੀ ਕਾਂਡ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ।ਨਿਸ਼ਾਨਸ਼ੇਰ ਗਿੱਲ ਅਤੇ ਸਾਹਿਲ ਪ੍ਰੀਤ ਨੇ ਭੰਡਾਂ ਦੀ ਪੇਸ਼ਕਾਰੀ ਕਰਕੇ ਢਿੱਡੀ ਪੀੜਾਂ ਪਾਈਆਂ।ਲਵਪ੍ਰੀਤ ਸਿੰਘ ਨੇ ਸ਼ਾਨਦਾਰ ਭੰਗੜਾ ਪੇਸ਼ ਕੀਤਾ ਅਤੇ ਸਮਾਗਮ ਦੇ ਅਖ਼ੀਰ ਵਿੱਚ ਸਾਜਨ ਕੋਹਿਨੂਰ ਦੀ ਨਿਰਦੇਸ਼ਨਾ ਹੇਠ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕੋਰਿਓਗ੍ਰਾਫ਼ੀ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੋਹਲ ਨੇ ਨਿਭਾਈ।ਸਮਾਗਮ ਦੇ ਅੰਤ ‘ਚ ਆਏ ਕਲਾਕਾਰਾਂ ਅਤੇੇ ਵਿਦਿਆਰਥੀਆਂ ਨੂੰ ਵਿਰਸਾ ਵਿਹਾਰ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਕੁਲਬੀਰ ਸੂਰੀ, ਅਦਾਕਾਰ ਹਰਦੀਪ ਗਿੱਲ, ਅਨੀਤਾ ੇਵਗਨ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਟੀ..ਐਸ ਰਾਜਾ, ਪਰਮਜੀਤ ਸਿੰਘ ਗੰਡੀਵਿੰਡ, ਪਵਨਦੀਪ, ਗੁਲਸ਼ਨ ਸ਼ਰਮਾ, ਹਰੀਸ਼ ਸਾਬਰੀ, ਹਰਜੀਤ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ ਆਦਿ ਵੱਡੀ ਗਿਣਤੀ ‘ਚ ਕਲਾ ਪ੍ਰੇਮੀ ਹਾਜ਼ਰ ਸਨ।

Check Also

ਇੰਸਟੀਚਿਊਟ ਫਾਰ ਦ ਬਲਾਈਂਡ ਨੇ 102 ਸਾਲਾ ਸਥਾਪਨਾ ਦਿਵਸ ਮਨਾਇਆ

ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ …