ਲੋਹੜੀ ਦਿਲਾਂ ਨੂੰ ਜੋੜਨ ਵਾਲਾ ਤਿਉਹਾਰ ਹੈ-ਉਪਕਾਰ ਸੰਧੂ

ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਲੋਹੜੀ ਦਾ ਪਵਿੱਤਰ ਤਿਉਹਾਰ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਵੱਲੋਂ ਸ਼ਾਇਨ ਸਟਾਰ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਕਲਰ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ।ਇਸ ਮੌਕੇ ਲੋਹੜੀ ਨੂੰ ਰਵਾਇਤੀ ਢੰਗ ਨਾਲ ਮਨਾਉਂਦਿਆਂ ਲੋਹੜੀ ਦੀ ਅੱਗ ਵਿਚ ਫੁੱਲੇ, ਮੁੰਗਫਲੀਆ, ਰਿਉੜੀਆ ਆਦਿ ਪਾ ਕੇ ਆਪਸ ਵਿਚ ਖੁਸ਼ੀ ਸਾਂਝੀ ਕੀਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਬੋਲਦਿਆਂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਲੋਹੜੀ ਦਿਲਾਂ ਨੂੰ ਜੋੜਨ ਵਾਲਾ ਤਿਉਹਾਰ ਹੈ ਅਤੇ ਇਹ ਸਮਾਜ ਨੂੰ ਸੰਦੇਸ਼ ਦਿੰਦਾ ਹੈ ਕਿ ਹਰੇਕ ਵਿਅਕਤੀ ਇਕੱਲਾ ਨਹੀਂ ਸਗੋਂ ਆਪਣੀ ਖੁਸ਼ੀ ਆਪਸ ਵਿਚ ਦੂਸਰਿਆਂ ਨਾਲ ਮਿਲਕੇ ਮਨਾਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਹੜੀ ਦਾ ਤਿਉਹਾਰ ਸਿਰਫ ਲੜਕੇ ਜੰਮਣ ਤੇ ਨਹੀਂ ਬਲਕਿ ਲੜਕੀ ਜੰਮਣ ਤੇ ਵੀ ਮਨਾਉਣ ਕਿਉਂਕਿ ਸਮਾਜ ਵਿਚ ਧੀਆਂ ਦਾ ਬਰਾਬਰ ਦਾ ਦਰਜ਼ਾ ਹੈ ਅਤੇ ਲੜਕੀਆਂ ਮਾਤਾ ਪਿਤਾ ਦੇ ਦੁੱਖ ਸੁੱਖ ਦੇ ਭਾਈਵਾਲ ਹੋਣ ਦੇ ਨਾਲ ਨਾਲ ਦੁਨੀਆਂ ਵਿਚ ਉਨ੍ਹਾਂ ਦਾ ਨਾਮ ਰੋਸ਼ਨ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਅਤੇ ਪਾਰਟੀ ਦੀ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਨੰਨੀ ਛਾਂ ਮੁਹਿੰਮ ਛੇੜਕੇ ਇਹੀ ਸੰਦੇਸ਼ ਲੋਕਾਂ ਨੂੰ ਦੇ ਰਹੇ ਹਨ।
ਇਸ ਮੌਕੇ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਕੌਂਸਲਰ ਸਮਸ਼ੇਰ ਸਿੰਘ ਸ਼ੇਰਾ, ਭੁਪਿੰਦਰ ਸਿੰਘ ਰਾਹੀਂ, ਰਛਪਾਲ ਸਿੰਘ ਬੱਬੂ, ਦਿਲਬਾਗ ਸਿੰਘ, ਅਜੀਤ ਲਾਲ, ਜਤਿੰਦਰ ਪਾਲ ਘੁੰਮਣ (ਸਾਰੇ ਕੌਂਸਲਰ), ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ, ਮੈਡੀਕਲ ਵਿੰਗ ਦੇ ਪ੍ਰਧਾਨ ਰਮਨ ਮਲਹੋਤਰਾ, ਸਰਪੰਚ ਸੇਵਾ ਸਿੰਘ ਮੂਧਲ, ਕਮਲ ਬੰਗਾਲੀ, ਪਵਨ ਕੁਮਾਰ ਹੈਪੀ, ਸੁਖਦੇਵ ਸਿੰਘ ਹਨੇਰੀਆ, ਸਰਕਲ ਪ੍ਰਧਾਨ ਪ੍ਰਿੰ. ਕੁਲਦੀਪ ਸਿੰਘ, ਮਲਕੀਤ ਸਿੰਘ ਵੱਲਾ, ਅਮਰਜੀਤ ਸਿੰਘ ਭਾਟੀਆ, ਗੁਰਮੇਜ਼ ਸਿੰਘ ਹੀਰਪੁਰਾ, ਬਖਸ਼ਿਸ਼ ਸਿੰਘ ਸੰਘਾ, ਕਸ਼ਮੀਰ ਸਿੰਘ ਸੋਹਲ ਸਲਾਹਕਾਰ, ਪਰਮਜੀਤ ਸਿੰਘ ਰਿੰਕੂ, ਦਲਬੀਰ ਸਿੰਘ ਰਿੰਕੂ, ਰੁਪਿੰਦਰ ਸਿੰਘ ਰੂਬਲ ਪੰਜਾਬ ਟਾਇਮਜ਼ ਵਾਲੇ, ਸੁਧੀਰ ਢੰਡ, ਬਲਵਿੰਦਰ ਸਿੰਘ ਤੁੰਗ, ਕੁਲਦੀਪ ਸਿੰਘ ਚੌਹਾਨ, ਤੀਲਕ ਰਾਜ, ਮਨਜੀਤ ਸਿੰਘ ਕਾਲਾ, ਹਰਪਾਲ ਸਿੰਘ ਪਨੂੰ, ਜਗਤਾਰ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ ਭਾਟੀਆ, ਹਰਭਜਨ ਸਿੰਘ ਲੋਹਕਾ, ਮਨਮੋਹਨ ਸਿੰਘ ਬੰਟੀ ਵੇਰਕਾ, ਦਿਲਬਾਗ ਸਿੰਘ ਐਲ.ਆਈ.ਸੀ, ਸਾਹਬ ਸਿੰਘ ਵੱਲਾ, ਬਚਿੱਤਰ ਸਿੰਘ ਚੱਕੀਵਾਲੇ, ਅਵਤਾਰ ਸਿੰਘ ਮੋਹਕਮਪੁਰਾ ਲਖਵਿੰਦਰ ਸਿੰਘ, ਜਗਤਾਰ ਸਿੰਘ ਸਹੂਰਾ, ਅੰਮ੍ਰਿਤਪਾਲ ਸਿੰਘ ਬੱਬਲੂ, ਮਾਸਟਰ ਜਗਤਾਰ ਸਿੰਘ, ਗੁਰਦੀਪ ਸਿੰਘ ਮੱਲੀ ਹਾਜ਼ਰ ਸਨ।
Punjab Post Daily Online Newspaper & Print Media