Sunday, April 19, 2026

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ‘ਸੁੰਦਰ ਮੁੰਦਰੀਏ’ ਤੇ ‘ਆਈ-ਬੋ’ ਨਾਲ ਮਨਾਈ ਲੋਹੜੀ

ਲੜਕੀਆਂ ਪ੍ਰਤੀ ਸਮਾਜ ਨੂੰ ਵਿਚਾਰਧਾਰਾ ਬਦਲਣ ਦੀ ਲੋੜ – ਪ੍ਰਿੰ: ਮਾਹਲ

PPN1301201518

PPN1301201519

ਅੰਮ੍ਰਿਤਸਰ, 13 ਜਨਵਰੀ (ਪ੍ਰੀਤਮ ਸਿੰਘ) – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਪਤੰਗਬਾਜ਼ੀ ਕਰਦਿਆਂ ਲੋਹੜੀ ਸਮੇਂ ਖੁਸ਼ੀ ਦੇ ਗੀਤ ਗਾਏ। ਕਾਲਜ ਦਾ ਵਿਹੜਾ ‘ਸੁੰਦਰ ਮੁੰਦਰੀਏ’ ਦੇ ਸ਼ਬਦਾਂ ਨਾਲ ਗੂੰਜ਼ ਉਠਿਆ।
ਕਾਲਜ ਵਿੱਚ ਮੇਲੇ ਵਰਗਾ ਮਾਹੌਲ ਸਿਰਜਣ ‘ਤੇ ਵਿਦਿਆਰਥਣਾਂ ਵੱਲੋਂ ਭੁੱਗਾ ਬਾਲਣ ਦੀ ਰਸਮ ਅਦਾ ਕੀਤੀ ਅਤੇ ਵਿਦਿਆਰਥਣਾਂ ਦੇ ਖੁਸ਼ੀ ਦੇ ਗੀਤ ਗਾਏ। ਰੰਗ ਬਿਰੰਗੀਆਂ ਪੁਸ਼ਾਕਾਂ ਪਹਿਨਕੇ ਭੁੱਗਾ ਦੁਆਲੇ ਨੱਚਦੀਆਂ ਮੁਟਿਆਰਾਂ ਨੇ ਮਨਮੋਹਕ ਨਜ਼ਾਰੇ ਪੇਸ਼ ਕੀਤਾ। ਪ੍ਰਿੰ: ਡਾ. ਮਾਹਲ ਨੇ ਇਸ ਮੌਕੇ ਕਿਹਾ ਕਿ ਅਜੋਕੋ ਸਮੇਂ ਵਿੱਚ ਵਿਗਿਆਨ, ਖੇਡਾਂ, ਵਿੱਦਿਆ ਤੇ ਰੁਜ਼ਗਾਰ ਵਿੱਚ ਬਰਾਬਰ ਮੌਕੇ ਹਾਸਲ ਕਰ ਰਹੀਆਂ ਲੜਕੀਆਂ ਦਾ ਵੀ ਪੁੱਤਾਂ ਜਿੰਨ੍ਹਾਂ ਸਮਾਜ ਵਿੱਚ ਮਾਣ-ਸਨਮਾਨ ਬਣਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਲੜਕੀਆਂ ਪ੍ਰਤੀ ਸਮਾਜ ਨੂੰ ਆਪਣੀ ਵਿਚਾਰਧਾਰਾ ਬਦਲਣ ਦੀ ਲੋੜ ਹੈ, ਕਿਉਂਕਿ ਕਈ ਅਜਿਹੇ ਇਨਸਾਨ ਵੀ ਹਨ ਜਿੰਨ੍ਹਾਂ ਦੀ ਲੜਕੀ ਪ੍ਰਤੀ ਸੋਚ ਪੁਰਾਣੇ ਖਿਆਲਾਤਾਂ ਵਾਂਗ ਹੈ ਇਸ ਲਈ ਸੋਚ ਨੂੰ ਬਦਲਦਿਆਂ ਲੜਕੀਆਂ ਨੂੰ ਬਰਾਬਰਤਾ ਦਾ ਦਰਜਾ ਦੇਣ ਲਈ ਅਜਿਹੇ ਲੋਕਾਂ ਨੂੰ ਸਮਾਜ ਦੇ ਕਦਮ ਨਾਲ ਕਦਮ ਮਿਲਾਕੇ ਚਲਦਿਆਂ ਪੁੱਤਾਂ ਦੀ ਲੋਹੜੀ ਵਾਂਗੂੰ ਹੀ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਪ: ਜਤਿੰਦਰ ਕੌਰ, ਡਾ. ਅਮਰਜੀਤ ਕੌਰ, ਡਾ. ਮਨਪ੍ਰੀਤ, ਰੰਜਨ, ਰਵਿੰਦਰ, ਮਨਬੀਰ, ਸੁਮਨ ਨਈਅਰ, ਮਨਜੀਤ ਸਿੰਘ, ਰਾਕੇਸ਼, ਨਿਰਮਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply