ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਿਖੇ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਜ਼ਜਮਾਨ ਵਜੋਂ ਹਵਨ ਵਿੱਚ ਮੌਜ਼ੂਦ ਸਨ।
ਪ੍ਰਿੰਸੀਪਲ ਡਾ. ਪਸ਼ਪਿੰਦਰ ਵਾਲੀਆ ਨੇ ਮਹਾਤਮਾ ਹੰਸਰਾਜ ਨੂੰ ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦੇ ਰੂਪ ਵਜੋਂ ਯਾਦ ਕੀਤਾ।ਕਿਹਾ ਕਿ ਮਹਾਤਮਾ ਹੰਸਰਾਜ ਦੀ ਜਨਮ ਵਰ੍ਹੇਗੰਢ ਸਾਨੂੰ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ, ਵਿਚਾਰਾਂ ਅਤੇ ਸਿਧਾਂਤਾਂ ਦੀ ਯਾਦ ਦਿਵਾਉਂਦੀ ਹੈ, ਜੋ ਉਨ੍ਹਾਂ ਨੇ ਦੇਸ਼ ਦੀ ਸਿੱਖਿਆ ਅਤੇ ਅਜ਼ਾਦੀ ਲਈ ਸਿਰਜੀਆਂ ਸਨ।ਮਹਾਤਮਾ ਹੰਸਰਾਜ ਵਰਗੀਆਂ ਮਹਾਨ ਆਤਮਾਵਾਂ ਦੀ ਸਖ਼ਤ ਮਿਹਨਤ ਸਦਕਾ, ਡੀ.ਏ.ਵੀ ਸੰਸਥਾ ਦੇਸ਼ ਦਾ ਸਭ ਤੋਂ ਵੱਡਾ ਗੈਰ-ਸਰਕਾਰੀ ਸਿੱਖਿਆ ਨੈਟਵਰਕ ਸਥਾਪਤ ਕਰਨ ਦੇ ਯੋਗ ਹੋਈ ਹੈ।ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਦੇਸ਼ ਦੇ ਮੁਸ਼ਕਲ ਹਾਲਾਤਾਂ ਦੌਰਾਨ ਕੇਵਲ ਪਰਮਾਤਮਾ ਦੀ ਬ੍ਰਹਮ ਸ਼ਕਤੀ ਨੇ ਹੀ ਸਾਡੀ ਸਾਰਿਆਂ ਦੀ ਰੱਖਿਆ ਕੀਤੀ ਹੈ।ਉਸ ਸਮੇਂ ਦੇਸ਼ ਦੇ ਸਾਰੇ ਨਾਗਰਿਕਾਂ ਵਿੱਚ ਹਰ ਜਗ੍ਹਾ ਏਕਤਾ ਦੀ ਭਾਵਨਾ ਦਿਖਾਈ ਦਿੰਦੀ ਸੀ।
ਇੰਦਰਪਾਲ ਆਰੀਆ ਪ੍ਰਧਾਨ ਆਰੀਆ ਸਮਾਜ ਲਕਛਮਣਸਰ ਅਤੇ ਮੈਂਬਰ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੇ ਸਭ ਤੋਂ ਪਹਿਲਾਂ ਪ੍ਰਿੰਸੀਪਲ ਡਾ. ਵਾਲੀਆ ਨੂੰ ਹਵਨ ਯੱਗ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।ਸੁਦਰਸ਼ਨ ਕਪੂਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਮਹਾਤਮਾ ਹੰਸਰਾਜ ਜੀ ਦੀ ਨਿਰਸਵਾਰਥ ਭਾਵਨਾ ਤੋਂ ਸਿੱਖਣਾ ਚਾਹੀਦਾ ਹੈ।ਪ੍ਰੋ. ਨਰਿੰਦਰ ਕੁਮਾਰ ਮੁਖੀ ਸੰਗੀਤ ਵਿਭਾਗ ਅਤੇ ਵਿਜੇ ਮਹਿਕ ਦੁਆਰਾ ਸੁਰੀਲੇ ਭਜਨ “ਮੇਰਾ ਜੀਵਨ ਤੇਰੇ ਹਵਾਲੇ ਪ੍ਰਭੂ…” ਦੀ ਪੇਸ਼ਕਾਰੀ ਨਾਲ ਮਾਹੌਲ ਰੌਚਕ ਹੋ ਗਿਆ।ਡਾ. ਅਨੀਤਾ ਨਰਿੰਦਰ ਮੁਖੀ ਹਿੰਦੀ ਵਿਭਾਗ ਦੁਆਰਾ ਕੁਸ਼ਲਮੰਚ ਸੰਚਾਲਨ ਕੀਤਾ ਗਿਆ।
ਇਸ ਮੌਕੇ ਆਰੀਆ ਸਮਾਜ ਸ਼ਕਤੀ ਨਗਰ ਤੋਂ ਰਾਕੇਸ਼ ਮਹਿਰਾ, ਸੰਦੀਪ ਆਹੂਜਾ ਅਤੇ ਡਾ. ਪੱਲਵੀ ਸੇਠੀ, ਪ੍ਰਿੰਸੀਪਲ, ਡੀਏਵੀ ਪਬਲਿਕ ਸਕੂਲ ਅੰਮ੍ਰਿਤਸਰ, ਕਾਲਜ ਦੀ ਆਰੀਆ ਯੁਵਤੀ ਸਭਾ ਦੇ ਮੈਂਬਰ, ਟੀਚਿੰਗ ਅਤੇ ਨਾਨ- ਟੀਚਿੰਗ ਮੈਂਬਰ ਸਹਿਤ ਵਿਦਿਆਰਥੀ ਵੀ ਮੌਜ਼ੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …